ਸੁਖਬੀਰ ਬਾਦਲ 'ਤੇ ਹੋਏ ਹਮਲੇ ਬਾਰੇ ਵੱਡਾ ਖ਼ੁਲਾਸਾ

Thursday, Dec 05, 2024 - 11:16 AM (IST)

ਅੰਮ੍ਰਿਤਸਰ/ਚੰਡੀਗੜ੍ਹ (ਸੰਜੀਵ, ਸੁਸ਼ੀਲ)- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੇ ਇੰਟੈਲੀਜੈਂਸ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੀ ਯੋਜਨਾ ਕਈ ਮਹੀਨਿਆਂ ਤੋਂ ਬਣ ਰਹੀ ਸੀ। ਸੁਖਬੀਰ ਬਾਦਲ ਦੀ ਰੇਕੀ ਤੋਂ ਬਾਅਦ ਉਨ੍ਹਾਂ ਨੂੰ ਮਾਰਨ ਲਈ ਨਾਰਾਇਣ ਸਿੰਘ ਚੌੜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ, ਜਿੱਥੇ ਉਸ ਨੇ ਪਰਿਕਰਮਾ ਕੀਤੀ ਅਤੇ ਮੱਥਾ ਟੇਕਣ ਤੋਂ ਬਾਅਦ ਆਪਣੇ ਟਾਰਗੈੱਟ ਵੱਲ ਵਧਿਆ। ਚੌੜਾ ਦਾ ਹਰ ਕਦਮ ਸ੍ਰੀ ਹਰਿਮੰਦਰ ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਸੁਖਬੀਰ ਨੂੰ ਮਾਰਨ ਆਏ ਨਾਰਾਇਣ ਸਿੰਘ ਚੌੜਾ ਵਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਿਰ ਨਾਰਾਇਣ ਸਿੰਘ ਕੌਣ ਹੈ? ਗੁਰਦਾਸਪੁਰ ਜ਼ਿਲੇ ਦੇ ਕਸਬਾ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਚੌੜਾ ਦੇ ਵਸਨੀਕ ਨਾਰਾਇਣ ਸਿੰਘ ਚੌੜਾ ਨੂੰ ਇਕ ਖਾਲਿਸਤਾਨੀ ਅੱਤਵਾਦੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਕਈ ਅੱਤਵਾਦੀ ਸੰਗਠਨਾਂ ਨਾਲ ਵੀ ਜੁੜਿਆ ਰਿਹਾ ਹੈ। ਚੌੜਾ ਇਸ ਹਮਲੇ ਦੀ ਕਈ ਮਹੀਨਿਆਂ ਤੋਂ ਯੋਜਨਾ ਬਣਾ ਰਿਹਾ ਸੀ। ਉਹ ਖ਼ਾਲਿਸਤਾਨੀ ਸਮਰਥਕ ਤੇ ਬੱਬਰ ਖ਼ਾਲਸਾ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ।

ਚੌੜਾ ਨੇ ਬੁੜੈਲ ਜੇਲ੍ਹ ’ਚੋਂ ਅੱਤਵਾਦੀਆਂ ਨੂੰ ਭਜਾਉਣ ’ਚ ਕੀਤੀ ਸੀ ਮਦਦ

2004 ’ਚ ਚੰਡੀਗੜ੍ਹ ਦੀ ਬੁੜੈਲ ਜੇਲ ਬ੍ਰੇਕ ਕਾਂਡ ’ਚ ਨਾਰਾਇਣ ਸਿੰਘ ’ਤੇ ਵੀ ਦੋਸ਼ ਸੀ। ਇਸ ਦੌਰਾਨ ਜੇਲ ’ਚੋਂ 4 ਖਾਲਿਸਤਾਨੀ ਅੱਤਵਾਦੀ ਫਰਾਰ ਹੋ ਗਏ ਸਨ, ਜਿਨ੍ਹਾਂ ਵਲੋਂ ਜੇਲ ’ਚ 94 ਫੁੱਟ ਇਕ ਲੰਬੀ ਸੁਰੰਗ ਪੁੱਟੀ ਗਈ ਸੀ। ਉਸ ਨੇ 24 ਫਰਵਰੀ, 2004 ਨੂੰ ਬੁੜੈਲ ਜੇਲ ਤੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਤਿੰਨ ਅੱਤਵਾਦੀਆਂ ਸਮੇਤ ਚਾਰ ਮੁਲਜ਼ਮਾਂ ਨੂੰ ਭਜਾਇਆ ਸੀ। ਉਸ ਨੇ ਅੱਤਵਾਦੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਮੁਲਜ਼ਮ ਜਗਤਾਰ ਸਿੰਘ ਤਾਰਾ ਅਤੇ ਇਕ ਹੋਰ ਨੂੰ ਜੇਲ ’ਚੋਂ ਬਾਹਰ ਕੱਢਣ ਲਈ ਬਿਜਲੀ ਦੀਆਂ ਤਾਰਾਂ ’ਤੇ ਲੋਹੇ ਦੀ ਚੇਨ ਸੁੱਟੀ ਸੀ, ਜਿਸ ਕਾਰਨ ਬਿਜਲੀ ਗੁੱਲ ਹੋ ਗਈ ਸੀ। ਇਸ ਦਾ ਫ਼ਾਇਦਾ ਉਠਾਉਂਦਿਆਂ ਹਵਾਰਾ, ਭਿਓਰਾ, ਤਾਰਾ ਤੇ ਹੋਰ ਫ਼ਰਾਰ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਬੇਸ਼ੱਕ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ, ਉਥੇ ਹੀ ਨਾਰਾਇਣ ਸਿੰਘ ਚੌੜਾ ਅੰਮ੍ਰਿਤਸਰ ਦੀ ਕੇਂਦਰੀ ਜੇਲ ’ਚ 5 ਸਾਲ ਰਿਹਾ ਸੀ, ਜਿਸ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਅਨੁਸਾਰ ਨਾਰਾਇਣ ਸਿੰਘ 1984 ਵਿਚ ਪਾਕਿਸਤਾਨ ਚਲਾ ਗਿਆ ਸੀ, ਉਸ ਨੇ ਪੰਜਾਬ ’ਚ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ’ਚ ਅਹਿਮ ਭੂਮਿਕਾ ਨਿਭਾਈ ਸੀ। ਨਾਰਾਇਣ ਸਿੰਘ ਚੌੜਾ ਸਵੇਰੇ 6 ਵਜੇ ਆਪਣੀ ਪਤਨੀ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਕਹਿ ਕੇ ਘਰੋਂ ਨਿਕਲਿਆ।

ਸੀ. ਸੀ. ਟੀ. ਵੀ. ਫੁਟੇਜ ’ਚ ਨਾਰਾਇਣ ਸਿੰਘ ਚੌੜਾ ਸਵੇਰੇ 9 ਵਜੇ ਦੇ ਲਗਭਗ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹੁੰਚਿਆ ਅਤੇ ਸਵੇਰੇ 9.11 ਵਜੇ ਸਕੱਤਰੇਤ ਦੇ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵੱਲ ਆਉਂਦਾ ਦਿਖਾਈ ਦਿੱਤਾ।

- 9.11 ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਹੋਇਆ ਦਾਖਲ।

- 9.12 ’ਤੇ ਸ਼ੁਰੂ ਕੀਤੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ।

- 9.13 ’ਤੇ ਬਾਬਾ ਬੁੱਢਾ ਸਾਹਿਬ ਬੇਰ ਦੇ ਅੱਗਿਓਂ ਨਿਕਲਿਆ।

- 9.14 ’ਤੇ ਘੰਟਾ ਘਰ ਵੱਲ ਗਿਆ, ਹੈਰੀਟੇਜ ਪਲਾਜ਼ਾ ’ਚ ਸਮਾਂ ਬਿਤਾਉਣ ਤੋਂ ਬਾਅਦ ਆਪਣੇ ਪੈਰ ਧੋ ਕੇ ਸੁਖਬੀਰ ਬਾਦਲ ਵੱਲ ਵਧਿਆ।

- 9.15 ’ਤੇ ਨਾਰਾਇਣ ਸਿੰਘ ਨੇ ਚਲਾਈ ਗੋਲ਼ੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News