ਸ੍ਰੀ ਹਜ਼ੂਰ ਸਾਹਿਬ ਵਿਖੇ ਗੈਰ-ਸਿੱਖ ਪ੍ਰਬੰਧਕ ਲਗਾਉਣਾ ਮੰਦਭਾਗਾ : ਸੁਖਬੀਰ ਬਾਦਲ
Sunday, Aug 06, 2023 - 10:16 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖ ਕੌਮ ਦੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਦੀ ਦੇਖ-ਰੇਖ ਲਈ ਕਿਸੇ ਗੈਰ-ਸਿੱਖ ਅਧਿਕਾਰੀ ਨੂੰ ਪ੍ਰਬੰਧਕ ਲਗਾਉਣਾ ਸਿੱਖਾਂ ਦੇ ਮਸਲਿਆਂ 'ਚ ਸਰਕਾਰ ਦਾ ਸਿੱਧਾ ਦਖਲ ਹੈ। ਬਾਦਲ ਨੇ ਕਿਹਾ ਕਿ ਇਸ ਬਾਰੇ ਮੈਨੂੰ ਅੱਜ ਹੀ ਪਤਾ ਲੱਗਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕ ਨਾਥ ਛਿੰਦੇ ਨੂੰ ਜਲਦ ਮਿਲ ਕੇ ਕਿਸੇ ਸਿੱਖ ਨੂੰ ਪ੍ਰਬੰਧਕ ਲਗਾਉਣ ਦੀ ਮੰਗ ਕਰਾਂਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਸਰਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮਣੀਪੁਰ ਤੋਂ ਵੱਡੀ ਖ਼ਬਰ, NDA ਦੇ ਸਹਿਯੋਗੀ ਕੁਕੀ ਪੀਪਲਜ਼ ਅਲਾਇੰਸ ਨੇ ਬੀਰੇਨ ਸਰਕਾਰ ਤੋਂ ਵਾਪਸ ਲਿਆ ਸਮਰਥਨ
ਬਾਦਲ ਨੇ ਮਣੀਪੁਰ ਅਤੇ ਨੂਹ 'ਚ ਵਾਪਰੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਘੱਟ-ਗਿਣਤੀ ਅਤੇ ਦਲਿਤਾਂ ’ਤੇ ਜ਼ੁਲਮ ਵਧੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਨਿਗਮ ਚੋਣਾਂ ਲਈ ਤਿਆਰ ਹਨ, ਜੋ ਸਰਕਾਰ ਨੇ ਵਾਰਡਬੰਦੀ ਕੀਤੀ ਹੈ, ਉਹ ਆਪਣਿਆਂ ਨੂੰ ਖੁਸ਼ ਕਰਨ ਤੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਰਤਣ ਵਾਲੀ ਹੈ। ਬਾਦਲ ਨੇ ਅੱਜ ਲੁਧਿਆਣਾ ਦੇ ਅਕਾਲੀ ਨੇਤਾਵਾਂ ਨਾਲ ਢਿੱਲੋਂ ਨਿਵਾਸ 'ਤੇ ਮੀਟਿੰਗ ਕੀਤੀ ਅਤੇ ਅੱਗੇ ਆਉਂਦੀਆਂ ਚੋਣਾਂ ਬਾਰੇ ਖੁੱਲ੍ਹ ਕੇ ਵਿਚਾਰ ਕੀਤਾ ਤੇ ਕਿਹਾ ਕਿ ਅਕਾਲੀ ਦਲ ਨਿਗਮ ਚੋਣਾਂ ਡਟ ਕੇ ਲੜੇਗਾ। ਇਸ ਮੌਕੇ ਉਨ੍ਹਾਂ ਨਾਲ ਜਸਪਾਲ ਸਿੰਘ ਗਿਆਸਪੁਰਾ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਕਿੰਦਾ, ਭੁਪਿੰਦਰ ਭਿੰਦਾ, ਕਾਕਾ ਸੂਦ, ਆਰ.ਡੀ. ਸ਼ਰਮਾ, ਗੁਰਚਰਨ ਸਿੰਘ ਮੇਹਰਬਾਨ, ਵਿਜੇ ਦਾਨਵ, ਸ਼ਿਵਾਲਿਕ, ਸਿਮਰਨਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਕੁਲਾਰ ਆਦਿ ਮੌਜੂਦ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8