ਨਵੀਂ ਉਦਯੋਗਿਕ ਨੀਤੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ

Friday, Feb 03, 2023 - 09:17 PM (IST)

ਨਵੀਂ ਉਦਯੋਗਿਕ ਨੀਤੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ’ਚ  ਨਵੀਂ ਉਦਯੋਗਿਕ ਨੀਤੀ ਰਾਹੀਂ ਉਦਯੋਗਪਤੀਆਂ ਨਾਲ ਵੱਡਾ ਫਰਾਡ ਕਰ ਰਹੀ ਹੈ ਤੇ ਸਰਕਾਰ ਦਾ ਮਕਸਦ ਸੂਬੇ ’ਚ ਉਦਯੋਗਿਕ ਵਿਕਾਸ ਵਾਸਤੇ ਢੁੱਕਵਾਂ ਮਾਹੌਲ ਦੇਣ ’ਚ ਆਪਣੀ ਅਸਫ਼ਲਤਾ ’ਤੇ ਪਰਦਾ ਪਾਉਣਾ ਹੈ, ਜਿਸ ਕਾਰਨ ਪੰਜਾਬ ਦੇ ਉਦਯੋਗ ਹੋਰ ਸੂਬਿਆਂ ’ਚ ਜਾ ਰਹੇ ਹਨ। ‘ਆਪ’ ਦੀ ਨਵੀਂ ਉਦਯੋਗਿਕ ਨੀਤੀ ਨੂੰ ਹਫੜਾ-ਦਫੜੀ ਵਿਚ ਲਿਆ ਫੈਸਲਾ, ਜਿਸ ’ਚ ਘਰੇਲੂ ਉਦਯੋਗਾਂ ਨੂੰ ਕੋਈ ਪ੍ਰੋਤਸਾਹਨ ਨਹੀਂ ਦਿੱਤਾ ਗਿਆ, ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਨੀਤੀ ਸਿਰਫ਼ ਬੇਤੁਕੀ ਬਿਆਨਬਾਜ਼ੀ ਹੈ।

ਇਹ ਖ਼ਬਰ ਵੀ ਪੜ੍ਹੋ : Big Breaking : ਅਮੂਲ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

ਉਨ੍ਹਾਂ ਕਿਹਾ ਕਿ ਉਦਯੋਗਾਂ ਵਾਸਤੇ ਕੋਈ ਵੀ ਠੋਸ ਲਾਭ ਨਹੀਂ ਹਨ। ਇਸ ’ਚ ਕੋਈ ਲਾਭ ਨਹੀਂ ਦਿਸ ਰਿਹਾ। ਉਨ੍ਹਾਂ ਕਿਹਾ ਕਿ ਇਸ ਨੀਤੀ ’ਚ ਅਜਿਹਾ ਕੁਝ ਨਹੀਂ ਹੈ, ਜਿਸ ਨਾਲ ਗੁਆਂਢੀ ਸੂਬਿਆਂ ਨਾਲ ਨੀਤੀਆਂ ਮੁਕਾਬਲੇ ਵਾਲੀਆਂ ਬਣ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਦਲੀਲ ਨਹੀਂ ਹੈ, ਜਿਸ ਕਾਰਨ ਪੰਜਾਬ ਤੋਂ ਬਾਹਰਲੇ ਉਦਯੋਗ ਸੂਬੇ ’ਚ ਨਿਵੇਸ਼ ਕਰਨ। ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਆਉਂਦੇ ਦਿਨਾਂ ’ਚ ਉਦਯੋਗਿਕ ਮਾਹੌਲ ਹੋਰ ਮਾੜਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਵੇਖ ਰਹੇ ਹਾਂ ਕਿ ਪੰਜਾਬ ਦਾ ਉਦਯੋਗ ਉੱਤਰ ਪ੍ਰਦੇਸ਼ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਦਯੋਗ ਬਾਹਰ ਜਾਣ ਦਾ ਅਗਲਾ ਪੜਾਅ ਹੋਰ ਮਾੜਾ ਹੋਵੇਗਾ ਕਿਉਂਕਿ ਬਿਜਲੀ ਸੈਕਟਰ ਅਤੇ ਪੀ. ਐੱਸ. ਪੀ. ਸੀ. ਐੱਲ ਦੇ ਕੁਪ੍ਰਬੰਧਨ ਕਾਰਨ ਗਰਮੀਆਂ ’ਚ ਵੱਡੇ-ਵੱਡੇ ਬਿਜਲੀ ਕੱਟ ਲੱਗਣਗੇ, ਜਿਸ ਨਾਲ ਸੂਬੇ ’ਚ ਉਦਯੋਗਿਕ ਖੇਤਰ ਨੂੰ ਵੱਡੀ ਸੱਟ ਵੱਜੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ’ਚ ਪਿਛਲੀ ਕਾਂਗਰਸ ਸਰਕਾਰ ਵੇਲੇ ਨਿਵੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਇਸ ਕਾਰਨ ਸਰਕਾਰ ਨੇ ਨਿਵੇਸ਼ ਪੰਜਾਬ ਵਿਭਾਗ ਹੀ ਖ਼ਤਮ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਚੁੱਕੇ ਵੱਡੇ ਸਵਾਲ

ਉਨ੍ਹਾਂ ਕਿਹਾ ਕਿ ਹੁਣ ਹਾਲਾਤ ਹੋਰ ਮਾੜੇ ਹਨ। ਅਜਿਹਾ ਇਸ ਕਰਕੇ ਹੈ ਕਿਉਂਕਿ ਵਪਾਰੀ ਭਾਈਚਾਰਾ ਫਿਰੌਤੀਆਂ ਤੋਂ ਪ੍ਰੇਸ਼ਾਨ ਹੈ ਤੇ ਇਸ ਨਾਲ ਪੰਜਾਬ ਬਾਰੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਗ਼ਲਤ ਸੰਦੇਸ਼ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਕਰੋੜੀ ਖਰਚਾ ਕਰਨ ਦੇ ਬਾਵਜੂਦ ਮੁੱਖ ਮੰਤਰੀ ਦੇ ਭਾਰਤ ਅਤੇ ਵਿਦੇਸ਼ਾਂ ਦੇ ਦੌਰੇ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਏ ਹਨ। ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਵਧੀਆ ਉਦਯੋਗਿਕ ਨੀਤੀ ਲਾਗੂ ਕੀਤੀ ਗਈ ਸੀ, ਜਿਸ ਕਾਰਨ ਰਿਕਾਰਡ ਨਿਵੇਸ਼ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੀ ਮਿੰਨੀ ਬੱਸ ਤੇ ਕਾਰ ਵਿਚਾਲੇ ਵਾਪਰਿਆ ਭਿਆਨਕ ਹਾਦਸਾ

ਉਨ੍ਹਾਂ ਕਿਹਾ ਕਿ ਅਜਿਹਾ ਇਸ ਕਾਰਨ ਵੀ ਸੀ ਕਿਉਂਕਿ ਅਸੀਂ ਨਿਵੇਸ਼ ਪੰਜਾਬ ਦੇ ਨਾਂ ਹੇਠ ਇਕ ਵਿਭਾਗ ਸਥਾਪਿਤ ਕੀਤਾ ਸੀ, ਜਿਸ ਰਾਹੀਂ ਇਕ ਹੀ ਵਿੰਡੋ ਤਹਿਤ ਸਾਰੀਆਂ ਪ੍ਰਵਾਨਗੀਆਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਉਦਯੋਗਿਕ ਨੀਤੀ ਅਤੇ ਨਿਵੇਸ਼ ਪੰਜਾਬ ਸੰਸਥਾਵਾਂ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਸੀ ਤੇ ਪੰਜਾਬ ਵਪਾਰ ਕਰਨ ’ਚ ਸੌਖ ਦੇ ਨਾਂ ’ਤੇ ਨੰਬਰ ਇਕ ਸੂਬਾ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਮੰਦੇ ਭਾਗਾਂ ਨੂੰ ਹੁਣ ਅਸੀਂ ਸਾਰੇ ਪੈਮਾਨਿਆਂ ’ਤੇ ਪੱਛੜ ਰਹੇ ਹਾਂ।
 


author

Manoj

Content Editor

Related News