ਮਿੰਨੀ ਸਵਿਟਜ਼ਰਲੈਂਡ ਤੋਂ ਬਾਅਦ ਜਾਣੋ ਸੁਖਬੀਰ ਦਾ ਇਕ ਹੋਰ ਬਿਆਨ (ਵੀਡੀਓ)

Thursday, Apr 25, 2019 - 06:45 PM (IST)

ਫਾਜ਼ਿਲਕਾ (ਨਾਗਪਾਲ) - ਆਪਣੀ ਸਰਕਾਰ ਦੌਰਾਨ ਪੰਜਾਬ ਨੂੰ ਮਿੰਨੀ ਸਵਿਟਜ਼ਰਲੈਂਡ ਬਣਾਉਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੁਣ ਨਵਾਂ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਚੋਣ ਜਿੱਤ ਜਾਂਦੇ ਹਨ ਤਾਂ ਉਹ ਇਸ ਹਲਕੇ ਨੂੰ ਇਸ ਤਰ੍ਹਾਂ ਚਮਕਾ ਦੇਣਗੇ, ਜਿਵੇਂ ਸ਼ੋਅਰੂਮ 'ਚੋਂ ਨਵੀਂ ਗੱਡੀ ਚਮਕਦੀ ਹੋਈ ਬਾਹਰ ਨਿਕਲਦੀ ਹੈ। ਲੋਕਾਂ ਨਾਲ ਵਾਅਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਫਾਜ਼ਿਲਕਾ ਨੂੰ ਵੀ ਬਠਿੰਡਾ ਅਤੇ ਜਲਾਲਾਬਾਦ ਵਰਗਾ ਖੁਬਸੂਰਤ ਸ਼ਹਿਰ ਬਣਾ ਦੇਣਗੇ।

ਦੂਜੇ ਪਾਸੇ ਜੇਕਰ ਸੁਖਬੀਰ ਬਾਦਲ ਵਲੋਂ ਦਿੱਤੇ ਗਏ ਬਿਆਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਰ ਪਿੰਡ ਨੂੰ ਮਿੰਨੀ ਸਵਿਟਜ਼ਰਲੈਂਡ ਬਣਾ ਦੇਣ ਦੀ ਹੀ ਨਹੀਂ ਸਗੋਂ ਬੰਬ ਮਾਰ ਕੇ ਸੜਕਾਂ ਦਾ ਨਾ ਟੁੱਟਣਾ ਅਤੇ ਪਾਣੀ 'ਚ ਬੱਸਾਂ ਚਲਾਉਣ ਵਾਲੇ ਬਿਆਨ ਕਾਫੀ ਚਰਚਾ 'ਚ ਰਹਿ ਚੁੱਕੇ ਹਨ।


rajwinder kaur

Content Editor

Related News