ਸੁਖਬੀਰ ਬਾਦਲ ਨੇ ਬੰਦ ਕਮਰੇ ''ਚ ਦੇਖੀ ਅਕਾਲੀਆਂ ਦੀ ‘ਸਿਆਸੀ ਕੁੰਡਲੀ’!

Tuesday, Oct 17, 2023 - 12:03 AM (IST)

ਸੁਖਬੀਰ ਬਾਦਲ ਨੇ ਬੰਦ ਕਮਰੇ ''ਚ ਦੇਖੀ ਅਕਾਲੀਆਂ ਦੀ ‘ਸਿਆਸੀ ਕੁੰਡਲੀ’!

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੌਰੇ ’ਤੇ ਆਏ। ਸਭ ਤੋਂ ਪਹਿਲਾਂ ਬਾਦਲ ਹਲਵਾਰੇ ਲਾਗੇ ਹਰੀਸ਼ ਰਾਏ ਢਾਂਡਾ ਦੇ ਗਊਆਂ ਵਾਲੇ ਫਾਰਮ ਹਾਊਸ ’ਤੇ ਰੁਕੇ ਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਇਸ ਉਪਰੰਤ ਬਾਦਲ ਦੁਪਹਿਰ ਵਾਲੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਘਰ ਪੁੱਜੇ, ਜਿੱਥੇ ਸੈਂਕੜੇ ਅਕਾਲੀ ਨੇਤਾ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਬਾਦਲ ਆਉਣ ਸਾਰ ਉਨ੍ਹਾਂ ਨੂੰ ਮਿਲੇ ਤੇ ਨਿਗਮ ਚੋਣਾਂ ਲਈ ਤਗੜੇ ਹੋਣ ਦੀ ਗੱਲ ਆਖ ਕੇ ਸਾਬਕਾ ਮੰਤਰੀ ਗਰੇਵਾਲ ਦੇ ਘਰ ਵਿਚ 18 ਦੇ ਕਰੀਬ ਅਕਾਲੀ ਨੇਤਾਵਾਂ ਨਾਲ ਉਨ੍ਹਾਂ ਦੀ ਬੰਦ ਕਮਰਾ ਮੀਟਿੰਗ ਹੋਈ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਆਪਣੀ ਗੱਲ ਦੱਸੀ, ਉੱਥੇ ਉਨ੍ਹਾਂ ਦੀ ਗੱਲ ਸੁਣੀ।

ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਘਰ ਵਾਪਸੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ’ਚ ਅਕਾਲੀ-ਭਾਜਪਾ ਭਵਿੱਖ ਦੇ ਗੱਠਜੋੜ ਬਾਰੇ ਮੁੱਦਾ ਉੱਠਿਆ ਪਰ ਜ਼ਿਆਦਾ ਫੋਕਸ ਨਗਰ ਨਿਗਮ ਚੋਣਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਸਬੰਧੀ ਸੀ। ਮਿਲੀ ਜਾਣਕਾਰੀ ਮੁਤਾਬਕ ਸ. ਬਾਦਲ ਨੇ ਬੰਦ ਕਮਰੇ ’ਚ ਬੈਠੇ ਅਕਾਲੀ ਨੇਤਾਵਾਂ ਦੀ ਜਿੱਥੇ ਸਾਰੀ ਗੱਲ ਸੁਣੀ, ਉੱਥੇ ਉਨ੍ਹਾਂ ਦਾ ਸਿਆਸੀ ਹਲਕਾ-ਫੁਲਕਾ ਸਿਆਸੀ ਹਾਸਾ-ਠੱਠਾ ਵੀ ਕੀਤਾ ਅਤੇ ਉਨ੍ਹਾਂ ਦੀ ਸਿਆਸੀ ਕੁੰਡਲੀ ਦੇਖੀ ਤਾਂ ਜੋ ਭਵਿੱਖ ਵਿਚ ਉਨ੍ਹਾਂ ਦੀਆਂ ਕੁੰਡਲੀਆਂ ਦੇਖ ਕੇ ਹੀ ਉਨ੍ਹਾਂ ਦੀ ਟਿਕਟ ਜਾਂ ਹੋਰ ਮਾਣ ਦਿੱਤਾ ਜਾ ਸਕੇ।

ਮੀਟਿੰਗ ’ਚ ਸਾਬਕਾ ਮੰਤਰੀ ਗਰੇਵਾਲ, ਢਿੱਲੋਂ, ਗਾਬੜੀਆ, ਸਾਬਕਾ ਵਿਧਾਇਕ ਢਿੱਲੋਂ, ਢਾਂਡਾ, ਸੀ ਧਵਨ, ਕਾਕਾ ਸੂਦ, ਆਰ. ਡੀ. ਸ਼ਰਮਾ, ਭੁਪਿੰਦਰ ਭਿੰਦਾ ਗਿਆਸਪੁਰਾ, ਘੁੰਮਣ, ਕਾਦੀਆਂ ਆਦਿ ਆਗੂ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News