ਸੁਖਬੀਰ ਬਾਦਲ ਵਲੋਂ ਮੀਤ ਪ੍ਰਧਾਨ ਬਣਾਏ ਜਾਣ ’ਤੇ ਕਰਨੈਲ ਸਿੰਘ ਪੰਜੋਲੀ ਹੈਰਾਨ, ਦੱਸਿਆ ਕਰਾਮਾਤ

Friday, May 28, 2021 - 10:05 PM (IST)

ਫਤਿਹਗੜ੍ਹ ਸਾਹਿਬ : ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਸਿਆਸਤ ’ਚ ਹਾਸ਼ੀਏ ’ਤੇ ਚੱਲ ਰਹੇ ਅਕਾਲੀ ਆਗੂ ਕਰਨੈਲ ਸਿੰਘ ਪੰਜੋਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਚਾਨਕ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ’ਤੇ ਹੈਰਾਨੀ ਪ੍ਰਗਟਾਵਾ ਕੀਤਾ ਹੈ, ਉਥੇ ਹੀ ਪਾਰਟੀ ਦੇ ਪ੍ਰਧਾਨ ਇਸ ਫ਼ੈਸਲਾ ਨੂੰ ਕਰਾਮਾਤ ਦੱਸਿਆ ਹੈ। ਸੁਖਬੀਰ ਬਾਦਲ ਵਲੋਂ ਅਹੁਦਾ ਦਿੱਤੇ ਜਾਣ ਤੋਂ ਬਾਅਦ ਜਥੇਦਾਰ ਪੰਜੋਲੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅੱਜ ਮੈ ਅਖ਼ਬਾਰਾਂ ਰਾਹੀਂ ਪੜ੍ਹਿਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਪੰਥਕ ਪਲੇਟ ਫ਼ਾਰਮ ’ਤੇ ਸ਼੍ਰੋਮਣੀ ਅਕਾਲੀ ਦਲ ਰਾਹੀਂ ਮੈ 17 ਸਾਲ ਦੀ ਛੋਟੀ ਉਮਰ ਤੋਂ ਲਗਾਤਾਰ ਲੰਮੀ ਕੈਦ ਕੱਟੀ ਹੈ। ਇਕ ਲੰਮਾ ਸੰਘਰਸ਼ ਕੀਤਾ ਹੈ ਅਤੇ ਦੋ ਸਾਲ ਤੋਂ ਵੱਧ ਰੂਪੋਸ਼ ਜੀਵਨ ਵੀ ਗੁਜ਼ਾਰਿਆ ਹੈ।

ਇਹ ਵੀ ਪੜ੍ਹੋ : ਪਰਗਟ, ਰੰਧਾਵਾ ਤੇ ਚੰਨੀ ਨੇ ਸਰਕਾਰ ਖ਼ਿਲਾਫ਼ ਲੜਾਈ ਭਖਾਈ, 2022 ਦੀ ਅਗਵਾਈ ਲਈ ਕੈਪਟਨ ਨੂੰ ਦੱਸਿਆ ਆਯੋਗ

ਪੰਜੋਲੀ ਨੇ ਕਿਹਾ ਕਿ ਆਪਣੀ ਧਰਮ ਪਤਨੀ ਸਮੇਤ ਬੀਕੋ ਇਨਟੈਰੋਗੇਸ਼ਨ ਸੈਂਟਰ ਬਟਾਲੇ (ਗੁਰਦਾਸਪੁਰ) ਵਿਚ ਐੱਸ. ਐੱਸ. ਪੀ. ਗੋਬਿੰਦ ਰਾਮ ਦੀ ਕਸਟੱਡੀ ਵਿਚ ਤਸ਼ੱਦਦ ਵੀ ਝੱਲਿਆ ਹੈ। ਮੇਰੀ ਸੇਵਾ, ਮੇਰੀ ਕੁਰਬਾਨੀ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੇ ਬਰਾਬਰ ਇਹ ਅਹੁਦਾ ਕੋਈ ਅਰਥ ਨਹੀਂ ਰੱਖਦਾ। ਮੈਨੂੰ ਇਸ ਅਹੁਦੇ ਦੀ ਨਾ ਕੋਈ ਖੁਸ਼ੀ ਹੈ ਅਤੇ ਨਾ ਹੀ ਕੋਈ ਗ਼ਮ ਹੈ। ਸੱਚ ਇਹ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਤੋਂ ਬਾਅਦ ਮੈਥੋਂ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਪਲੇਟਫ਼ਾਰਮ ’ਤੇ ਕਦੇ ਵੀ ਕੰਮ ਹੀ ਨਹੀਂ ਲਿਆ ਗਿਆ ਜਿਸ ਦੇ ਮੈਂ ਯੋਗ ਵੀ ਸਾਂ। ਮੈਂ ਸਿਧਾਂਤ ਨੂੰ ਪਰਨਾਇਆ ਹੋਇਆ ਅਕਾਲੀ ਹਾਂ। ਇਸ ਲਈ ਇਹੋ ਜਿਹੇ ਅਹੁਦੇ ਮੇਰੇ ਲਈ ਕੋਈ ਅਰਥ ਨਹੀਂ ਰੱਖਦੇ ।

ਇਹ ਵੀ ਪੜ੍ਹੋ : ਪਾਤੜਾਂ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਿਓ ਨੇ ਕੁਹਾੜੀ ਨਾਲ ਵੱਢਿਆ ਨੌਜਵਾਨ ਪੁੱਤ

ਅੱਜ ਪਾਰਟੀ ਨੂੰ ਅਹੁਦਿਆਂ ਦੀ ਜਕੜ ਵਿਚ ਫਸਾ ਕੇ ਰੱਖਣ ਰੱਖਣ ਦੀ ਬਜਾਏ ਪਾਰਟੀ ਨੁੰ ਸਿਧਾਂਤਕ ਲੀਹਾਂ ’ਤੇ ਤੋਰਨ ਦੀ ਸਖ਼ਤ ਜ਼ਰੂਰਤ ਹੈ ਜਿਸ ਨਾਲ ਆਮ ਲੋਕਾਂ ਵਿਚ ਵਰਕਰਾਂ ਦਾ ਸਤਿਕਾਰ ਵਧੇ। ਪੰਥ ਅਤੇ ਪੰਜਾਬ ਦੇ ਹਿੱਤਾ ਦੀ ਪਹਿਰੇਦਾਰੀ ਕਰਨ ਦੀ ਸਖ਼ਤ ਜ਼ਰੂਰਤ ਹੈ। ਮੈਂ ਸਿਧਾਂਤਕ ਅਕਾਲੀ ਹਾਂ ਜਦਕਿ ਪਾਰਟੀ ਵਿਚ ਗ਼ੈਰ ਸਿਧਾਂਤ ਬੰਦਿਆਂ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਜੋ ਪਾਰਟੀ ਹਿੱਤ ਵਿਚ ਨਹੀਂ ਹੈ। ਪਾਰਟੀ ਵਿਚ ਮੇਰੇ ਪ੍ਰਤੀ ਪੂਰੀ ਤਰ੍ਹਾਂ ਬੇਵਿਸ਼ਵਾਸੀ ਹੈ ਇਸ ਦੇ ਬਾਵਜੂਦ ਵੀ ਮੈਂਨੂੰ ਮੀਤ ਪ੍ਰਧਾਨ ਬਣਾ ਦੇਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦਾ ਪ੍ਰਾਈਵੇਟ ਹਸਪਤਾਲਾਂ ’ਚ ਮੁਫ਼ਤ ਇਲਾਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News