Debate ਤੋਂ ਵਿਰੋਧੀਆਂ ਦਾ ਕਿਨਾਰਾ !, ਸੁਖਬੀਰ ਬਾਦਲ, ਜਾਖੜ ਤੇ ਮਜੀਠੀਆ ਦਾ ਆਇਆ ਵੱਡਾ ਬਿਆਨ

Wednesday, Nov 01, 2023 - 02:06 PM (IST)

ਲੁਧਿਆਣਾ - ਪੰਜਾਬ ਦੇ ਮੱਦਿਆਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਖੁੱਲ੍ਹੀ ਬਹਿਸ ਰੱਖੀ ਗਈ ਹੈ। ਇਸ ਬਹਿਸ ਨੂੰ ਲੈ ਕੇ ਸੂਬੇ ਦੀ ਸਿਆਸਤ ਭਖੀ ਹੋਈ ਹੈ। ਆਮ ਆਦਮੀ ਪਾਰਟੀ ਦੇ ਆਗੂ ਅਕਾਲੀ ਦਲ ਅਤੇ ਕਾਂਗਰਸ ਨੂੰ ਘੇਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਗਰਮਾਏ ਹੋਏ ਹਨ। ਖੁੱਲ੍ਹੀ ਬਹਿਸ 'ਚੋਂ ਗ਼ੈਰ ਹਾਜ਼ਰ ਰਹੇ ਸੁਨੀਲ ਜਾਖੜ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੁਨੀਲ ਜਾਖੜ ਨੇ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ, ''ਭਗਵੰਤ ਮਾਨ ਜੀ, ਤੁਹਾਡੀ ਪੁਲਸ ਆਮ ਲੋਕਾਂ ਨੂੰ ਬਹਿਸ ਵਿੱਚ ਵੜਨ ਹੀ ਨਹੀਂ ਦੇ ਰਹੀ।'' 

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

PunjabKesari

ਜਾਖੜ ਨੇ ਕਿਹਾ ਕਿ, ''ਜੇਕਰ ਤੁਸੀਂ ਇਹ ਕੁਝ ਹੀ ਕਰਨਾ ਸੀ ਤਾਂ ਬਿਨਾਂ ਵਰਦੀ ਪੁਲਸ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਸ ਅਕਾਦਮੀ ਫਿਲੌਰ ਵਿੱਚ ਕਰ ਲੈਣਾ ਸੀ। ਇਸ ਨਾਲ ਨਾ ਲੁਧਿਆਣਾ ਸ਼ਹਿਰ ਨੂੰ ਸੀਲ ਕਰਨ ਦੀ ਲੋੜ ਸੀ ਅਤੇ ਨਾ ਹੀ ਪੰਜਾਬੀਆਂ ਨੂੰ ਖੱਜਲ-ਖੁਆਰ ਹੋਣਾ ਪੈਂਦਾ। 

PunjabKesari

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਰੱਖੀ ਖੁੱਲ੍ਹੀ ਬਹਿਸ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਾਜ਼ਰ ਨਹੀਂ ਹੋਏ। ਇਸ ਮੌਕੇ ਉਹਨਾਂ ਨੇ ਟਵਿੱਟਰ 'ਤੇ ਕਿਹਾ ਹੈ ਕਿ ਪੀ. ਏ. ਯੂ. ਲੁਧਿਆਣਾ ਵਿਖੇ 1 ਨਵੰਬਰ, 2023 (ਪੰਜਾਬ ਦਿਵਸ) ਨੂੰ ਖੁੱਲ੍ਹੀ ਬਹਿਸ ਰੱਖੀ ਗਈ ਹੈ। ਇਸ ਨੂੰ ਲੈ ਕੇ ਕਰਫ਼ਿਊ ਲਾਇਆ ਗਿਆ ਹੈ, ਜਨਤਕ ਦਾਖ਼ਲੇ 'ਤੇ ਪਾਬੰਦੀ ਹੈ, ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੰਗਠਨਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਨਿਰਪੱਖ ਮੀਡੀਆ ਬਾਹਰ ਹੈ। ਸੁਖਬੀਰ ਬਾਦਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਿਹੋ ਜਿਹੀ ਖੁੱਲ੍ਹੀ ਬਹਿਸ ਹੈ, ਜੋ ਇੰਨੀਆਂ ਪਾਬੰਦੀਆਂ 'ਚ ਹੋ ਰਹੀ ਹੈ? 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

PunjabKesari

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੀ ਇਸ ਬਹਿਸ ਵਿੱਚ ਨਹੀਂ ਪੁੱਜੇ। ਉਹਨਾਂ ਨੇ ਬਹਿਸ ਤੋਂ ਪਹਿਲਾਂ ਟਵੀਟ ਕਰਦੇ ਹੋਏ ਲਿਖਿਆ ਕਿ, '' ਅੱਜ PAU ਲੁਧਿਆਣਾ ਡਿਬੇਟ ਦਾ ਨਿਚੋੜ ਹੈ, ਮੁਨਸਫ ਵੀ ਉਸਦੇ ਅਦਾਲਤ ਵੀ ਉਸਦੀ ਗਵਾਹ ਵੀ ਉਸਦੇ ਤੇ ਵਕ਼ਾਲਤ ਵੀ ਉਸਦੀ!!! ਭੱਜੋ ਭੱਜੋ ਹੁਣ ਦਿੱਲੀ ਨੂੰ ਕਿਤੇ ਆਕਾ ਦੀ ਗ੍ਰਿਫਤਾਰੀ ਨਾ ਹੋ ਜਾਵੇ!!''

ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News