‘ਕੋਰੋਨਾ ਪੀੜਤ ਮਰੀਜ਼ਾਂ ਲਈ ਆਕਸੀਜਨ ਸੈਂਟਰ ਸੁਖਬੀਰ ਬਾਦਲ 22 ਮਈ ਨੂੰ ਕਰਨਗੇ ਸਮਰਪਿਤ’

Friday, May 21, 2021 - 04:55 PM (IST)

‘ਕੋਰੋਨਾ ਪੀੜਤ ਮਰੀਜ਼ਾਂ ਲਈ ਆਕਸੀਜਨ ਸੈਂਟਰ ਸੁਖਬੀਰ ਬਾਦਲ 22 ਮਈ ਨੂੰ ਕਰਨਗੇ ਸਮਰਪਿਤ’

ਬੁਢਲਾਡਾ (ਬਾਂਸਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਸ ਹਲਕੇ ਵਿੱਚ ਪਹਿਲ ਕਦਮੀ ਕਰਦਿਆਂ ਸਥਾਨਕ ਗੁਰੂ ਨਾਨਕ ਕਾਲਜ ਵਿਖੇ 25 ਬੈੱਡਾਂ ਵਾਲਾ ਆਕਸੀਜਨ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਨੇ ਦੱਸਿਆ ਕਿ ਇਹ ਸੈਂਟਰ ਕੋਰੋਨਾ ਪੀੜਤ ਮਰੀਜ਼ਾਂ ਦੀ ਸੇਵਾ ਨੂੰ ਬਿਲਕੁੱਲ ਫਰੀ ਸਮਰਪਿਤ ਹੋਵੇਗਾ। ਮਰੀਜ਼ਾਂ ਨੂੰ ਜਿੱਥੇ ਆਕਸੀਜਨ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ। ਉੱਥੇ ਮਰੀਜਾਂ ਦੇ ਲਈ ਗੁਰੂ ਕਾ ਲੰਗਰ ਦੇ ਪ੍ਰਬੰਧ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨੂੰ ਲੋਕ ਸੇਵਾ ਲਈ ਸਮਰਪਿਤ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ 22 ਮਈ ਨੂੰ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ

ਇਸ ਮੌਕੇ ਗੁਰੂ ਨਾਨਕ ਕਾਲਜ ਦੇ ਪ੍ਰਿੰ: ਕੁਲਦੀਪ ਸਿੰਘ ਬੱਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਮੇਲ ਸਿੰਘ ਫਫੜੇ ਭਾਈਕੇ, ਯੂਥ ਅਕਾਲੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਠੇਕੇਦਾਰ ਗੁਰਪਾਲ ਸਿੰਘ, ਪ੍ਰਧਾਨ ਕਰਮਜੀਤ ਸਿੰਘ ਮਾਘੀ, ਜਥੇਦਾਰ ਤਾਰਾ ਸਿੰਘ, ਬੀਬੀ ਬਲਵੀਰ ਕੌਰ, ਹਰਮੇਲ ਸਿੰਘ ਕਲੀਪੁਰ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਬਲਵਿੰਦਰ ਸਿੰਘ ਪਟਵਾਰੀ, ਦਰਸ਼ਨ ਸਿੰਘ ਰੱਲੀ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬੂਟਾ ਸਿੰਘ, ਮੈਨੇਜਰ, ਅਕਾਲੀ ਜਥੇਬੰਦੀ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ : ਬਠਿੰਡਾ ਏਮਜ਼ ਤੋਂ ਰਾਜਿੰਦਰਾ ਹਸਪਤਾਲ ਆਏ ਮੇਲ ਨਰਸਿਜ਼ ਦੀਆਂ ਮੰਗਾਂ ਨੇ ਕਰਾਈ ਤੌਬਾ, ਭੇਜੇ ਵਾਪਸ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 

 


author

Anuradha

Content Editor

Related News