ਸੁਖਬੀਰ ਬਾਦਲ ਵੱਲੋਂ ਕਰਤਾਰਪੁਰ ਹਲਕੇ ਦੇ ਸਰਕਲ 8 ਪ੍ਰਧਾਨ ਨਿਯੁਕਤ

Thursday, Jun 24, 2021 - 12:43 AM (IST)

ਸੁਖਬੀਰ ਬਾਦਲ ਵੱਲੋਂ ਕਰਤਾਰਪੁਰ ਹਲਕੇ ਦੇ ਸਰਕਲ 8 ਪ੍ਰਧਾਨ ਨਿਯੁਕਤ

ਜਲੰਧਰ- ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਕਰਤਾਰਪੁਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪੈ੍ਰੱਸ ਬਿਆਨ ਵਿੱਚ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਅਬਜਰਬਰ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਹਲਕਾ ਮੁੱਖ ਸੇਵਾਦਾਰ ਸ਼੍ਰੀ ਸੇਠ ਸਤਪਾਲ ਮੱਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਹਲਕੇ ਦੇ ਵਰਕਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਇਹ ਰਿਪੋਰਟ ਪੇਸ਼ ਕੀਤੀ ਗਈ। ਜਿਸ ਦੇ ਅਧਾਰ 'ਤੇ ਸਾਰੇ ਸਰਕਲ ਪ੍ਰਧਾਨ ਲਾਏ ਗਏ ਹਨ। ਸਰਕਲ ਪਚਰੰਗਾਂ ਤੋਂ ਸਰਦਾਰ ਗੁਰਦੀਪ ਸਿੰਘ ਲਾਧੜਾਂ, ਸਰਕਲ ਕਰਤਾਰਪੁਰ-1 ਦਿਹਾਤੀ ਤੋਂ ਸਰਦਾਰ ਜਗਰੂਪ ਸਿੰਘ, ਸਰਕਲ ਕਰਤਾਰਪੁਰ-2 (ਨੌਗੰਜਾ) ਤੋਂ ਸਰਦਾਰ ਗੁਰਜਿੰਦਰ ਸਿੰਘ ਭਤੀਜਾ, ਸਰਕਲ ਮੰਡ ਤੋਂ ਸਰਦਾਰ ਹਰਬੰਸ ਸਿੰਘ ਮੰਡ, ਸਰਕਲ ਜੰਡੂ ਸਿੰਘਾ ਤੋਂ ਸਰਦਾਰ ਪ੍ਰਭਜੋਤ ਸਿੰਘ ਢਿੱਲੋਂ, ਸਰਕਲ ਮਕਸੂਦਾਂ ਤੋਂ ਸਰਦਾਰ ਭਗਵੰਤ ਸਿੰਘ ਫਤਿਹਜਲਾਲ, ਸਰਕਲ ਗਾਖਲਾਂ ਤੋਂ ਸਰਦਾਰ ਜਸੰਵਤ ਸਿੰਘ ਪੱਪੂ ਗਾਖਲ, ਸਰਕਲ ਲਾਂਬੜਾ ਤੋਂ ਸਰਦਾਰ ਜਗਜੀਤ ਸਿੰਘ ਜੱਗੀ ਸਾਬਕਾ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਸਰਦਾਰ ਬਾਦਲ ਵੱਲੋਂ ਸਰਕਲ ਪ੍ਰਧਾਨਾਂ ਨੂੰ ਜਲਦ ਪਿੰਡ ਪੱਧਰ ਤੱਕ ਜਥੇਬੰਦੀ ਬਣਾ ਕੇ ਬੀ.ਐਸ.ਪੀ. ਦੇ ਕੈਂਡੀਡੇਟ ਨੂੰ ਜਿੱਤ ਦਿਵਾਉਣ ਦੀ ਹਦਾਇਤਾਂ ਕੀਤੀਆਂ। ਕਿਉਂਕਿ ਇਹ ਸੀਟ ਬੀ.ਐਸ.ਪੀ. ਦੇ ਖਾਤੇ ਵਿੱਚ ਆਈ ਹੈ।


author

Bharat Thapa

Content Editor

Related News