ਅੱਜ ਪੰਜਾਬ ਦੀ ਸਿਆਸਤ ''ਚ ਹੋ ਸਕਦੈ ਵੱਡਾ ਧਮਾਕਾ! ਰਲੇਵੇਂ ਦਾ ਐਲਾਨ ਕਰ ਸਕਦੇ ਨੇ ਸੁਖਬੀਰ ਬਾਦਲ ਤੇ ਢੀਂਡਸਾ

03/05/2024 9:56:38 AM

ਚੰਡੀਗੜ੍ਹ (ਅਰਚਨਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇਕ ਵਾਰ ਫਿਰ ਇਕੱਠਾ ਹੋਣ ਦੀ ਸੰਭਾਵਨਾ ਬਣ ਰਹੀ ਹੈ। ਸੂਤਰਾਂ ਮੁਤਾਬਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਸੰਯੁਕਤ ਦੇ ਪਰਮਿੰਦਰ ਢੀਂਡਸਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਗੁਪਤ ਮੀਟਿੰਗਾਂ ਚੱਲ ਰਹੀਆਂ ਸਨ ਅਤੇ ਅੱਜ ਇਹ ਦੋਵੇਂ ਪਾਰਟੀਆਂ ਮੁੜ ਤੋਂ ਇਕੱਠੀਆਂ ਹੋ ਸਕਦੀਆਂ ਹਨ। ਸੁਖਬੀਰ ਬਾਦਲ ਕਈ ਦਿਨਾਂ ਤੋਂ ਨਾਰਾਜ਼ ਢੀਂਡਸਾ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਕਾਲੀ ਦਲ ਭਾਜਪਾ ਗਠਜੋੜ ਦੀ ਵਜ੍ਹਾ ਨਾਲ ਬਾਦਲ ਤੇ ਢੀਂਡਸਾ ਪਰਿਵਾਰ ਵਿਚ ਨਾਰਾਜ਼ਰੀ ਚੱਲ ਰਹੀ ਸੀ। ਹਾਲ ਹੀ ਵਿਚ ਸੁਖਬੀਰ ਬਾਦਲ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਨਾਲ ਜੋੜਣ ਲਈ ਮਾਫੀ ਮੰਗੀ ਸੀ। ਬਾਦਲ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਵੀ ਘਰ ਵਾਪਸੀ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਢੀਂਡਸਾ ਪਰਿਵਾਰ ਅਤੇ ਬਾਦਲ ਪਰਿਵਾਰ ਫਿਰ ਤੋਂ ਇੱਕਜੁੱਟ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਤੇ ਹਰੀਸ਼ ਚੌਧਰੀ ਖ਼ਿਲਾਫ਼ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ! CM ਮਾਨ ਨੇ ਦਿੱਤੇ ਸੰਕੇਤ

ਦੱਸਿਆ ਜਾ ਰਿਹਾ ਹੈ ਪਰਮਿੰਦਰ ਢੀਂਡਸਾ ਨੇ ਇਕ ਸਰਵੇ ਵੀ ਕਰਵਾਇਆ ਸੀ ਕਿ ਜੇਕਰ ਦੋਵੇਂ ਜਥੇਬੰਦੀਆਂ ਇੱਕਜੁੱਟ ਹੋ ਜਾਂਦੀਆਂ ਹਨ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਗਠਜੋੜ ਦਾ ਵੀ ਅਸਰ ਪਵੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਦੇ ਇਕਜੁੱਟ ਹੋਣ ਤੋਂ ਬਾਅਦ ਦੋਵੇਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਵਰਕਰ ਮਿਲ ਕੇ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਵੀ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਢੀਂਡਸਾ ਵਿਚਾਲੇ ਮੀਟਿੰਗ ਹੋਈ ਸੀ ਅਤੇ ਹੁਣ ਇਸ ਰਲੇਵੇਂ ਸਬੰਧੀ ਐਲਾਨ 5 ਮਾਰਚ ਨੂੰ ਢੀਂਡਸਾ ਦੀ ਰਿਹਾਇਸ਼ ’ਤੇ ਕੀਤਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News