ਸੁਖਬੀਰ ਨੇ ਅਕਾਲੀ ਵਰਕਰਾਂ ਨਾਲ ਇੰਝ ਬਿਤਾਈ ਧਰਨੇ ਵਾਲੀ ਰਾਤ

12/09/2017 12:56:46 AM

ਹਰੀਕੇ ਪੱਤਣ (ਰਮਨਦੀਪ ਸਿੰਘ ਸੋਢੀ)— ਸੁਖਬੀਰ ਬਾਦਲ ਆਪਣੇ ਅਕਾਲੀ ਵਰਕਰਾਂ ਨਾਲ ਹਰੀਕੇ ਪੱਤਣ ਦੇ ਪੁਲ 'ਤੇ ਸਵੇਰੇ 6 ਵਜੇ ਤਕ ਵੀ ਧਰਨੇ 'ਤੇ ਮੌਜੂਦ ਰਹੇ। ਉਹ ਸਾਰੀ ਰਾਤ ਮਜੀਠੀਆ 'ਤੇ ਆਪਣੇ ਸੀਨੀਅਰ ਅਕਾਲੀ ਵਰਕਰਾਂ ਨਾਲ ਸੜਕ 'ਤੇ ਸੁੱਤੇ ਰਹੇ।
PunjabKesari
ਧਰਨੇ 'ਤੇ ਬੈਠੇ ਸਾਰੇ ਅਕਾਲੀ ਵਰਕਰਾਂ ਨੇ ਸਾਰੀ ਰਾਤ ਅੱਗ ਸੇਕ ਕੇ ਅਤੇ ਚਾਹ ਪੀ ਕੇ ਰਾਤ ਲੰਘਾਈ। ਇਸ ਦੌਰਾਨ ਉਨ੍ਹਾਂ ਨਾਲ ਉਥੇ ਵਰਦੇਵ ਮਾਨ, ਰੋਜੀ ਬਰਕੰਦੀ, ਦਿਆਲ ਸਿੰਘ ਕੋਲਿਆਂਵਾਲੀ, ਹਰਪ੍ਰੀਤ ਸਿੰਘ ਤੇ ਹਰਦੀਪ ਸਿੰਘ ਡਿੰਪੀ ਢਿੱਲੋ ਮੌਜੂਦ ਹਨ।
PunjabKesari
ਇਨ੍ਹਾਂ ਤੋਂ ਇਲਾਵਾ ਸੁਖਬੀਰ ਬਾਦਲ ਨਾਲ ਰਣਜੀਤ ਸਿੰਘ ਬ੍ਰਹਮਪੁਰਾ, ਵੀਰ ਸਿੰਘ ਲੋਪੋਕੇ ਤੇ ਹਰੀ ਸਿੰਘ ਜੀਰਾ ਵੀ ਜ਼ਮੀਨ 'ਤੇ ਸੁੱਤੇ ਰਹੇ। ਤੁਹਾਨੂੰ ਦੱਸ ਦਈਏ ਕਿ ਇਹ ਬੰਗਾਲੀ ਪੁਲ ਖੁਦ ਸੁਖਬੀਰ ਬਾਦਲ ਨੇ ਬਣਵਾਇਆ ਸੀ ਤੇ ਹੁਣ ਖੁਦ ਹੀ ਉਥੇ ਧਰਨਾ ਦੇ ਰਹੇ ਹਨ।
PunjabKesari


Related News