ਅਕਾਲੀ ਦਲ ਨੂੰ ਬਦਨਾਮ ਕਰਨ ''ਚ ਕਾਂਗਰਸ ਨੇ ਕੋਈ ਕਸਰ ਨਾ ਛੱਡੀ : ਸੁਖਬੀਰ ਬਾਦਲ

Sunday, Aug 26, 2018 - 03:03 PM (IST)

ਅਕਾਲੀ ਦਲ ਨੂੰ ਬਦਨਾਮ ਕਰਨ ''ਚ ਕਾਂਗਰਸ ਨੇ ਕੋਈ ਕਸਰ ਨਾ ਛੱਡੀ : ਸੁਖਬੀਰ ਬਾਦਲ

ਬਾਬਾ ਬਕਾਲਾ : 'ਰੱਖੜ ਪੁੰਨਿਆ' ਦੇ ਇੱਥੇ ਅਕਾਲੀ ਦਲ ਦੀ ਕਾਨਫਰੰਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਅਕਾਲੀ ਦਲ ਦੀ ਸਭ ਤੋਂ ਵੱਡੀ ਦੁਸ਼ਮਣ ਦੱਸਿਆ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਸਿੱਖ ਕੌਮ ਨੂੰ ਦੋਫਾੜ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਪੰਜਾਬ 'ਚ ਆਪਣੀ ਤਾਕਤ ਜਮਾ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੈਨਸ਼ਨਾਂ ਮਿਲਦੀਆਂ, ਸੜਕਾਂ ਬਣਾਈਆਂ ਗਈਆਂ, ਸਕਾਲਰਸ਼ਿਪ ਮਿਲਦੇ ਸਨ ਤੇ ਗ੍ਰਾਂਟਾਂ ਦੇ ਗੱਫੇ ਆਉਂਦੇ ਸਨ, ਜੋ ਕਾਂਗਰਸ ਨੂੰ ਬਰਦਾਸ਼ਤ ਨਾ ਹੋਏ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਅਕਾਲੀ ਦਲ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ ਅਤੇ ਅਕਾਲੀ ਦਲ 'ਤੇ ਨਸ਼ਾ ਵੇਚਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵੀ ਲਾਏ ਪਰ ਅਕਾਲੀ ਦਲ ਇਕ ਪਵਿੱਤਰ ਪਾਰਟੀ ਹੈ ਤੇ ਸੱਚਾਈ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਆਪ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ 'ਤੇ ਵੀ ਖੂਬ ਨਿਸ਼ਾਨੇ ਵਿੰਨ੍ਹੇ। 


Related News