ਸੁਖਬੀਰ ਸਿੰਘ ਬਾਦਲ ਵੱਲੋਂ ਐੱਸ. ਓ. ਆਈ. ਦੇ ਜੱਥੇਬੰਦਕ ਢਾਂਚੇ ''ਚ ਵਾਧਾ

Thursday, Dec 02, 2021 - 01:33 PM (IST)

ਸੁਖਬੀਰ ਸਿੰਘ ਬਾਦਲ ਵੱਲੋਂ ਐੱਸ. ਓ. ਆਈ. ਦੇ ਜੱਥੇਬੰਦਕ ਢਾਂਚੇ ''ਚ ਵਾਧਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਐੱਸ. ਓ. ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਐੱਸ. ਓ. ਆਈ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੋਣਹਾਰ ਅਤੇ ਮਿਹਨਤੀ ਨੌਜਵਾਨਾਂ ਨੂੰ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਮੁੱਖ ਬੁਲਾਰਾ-ਨਿਤਿਨ ਗਰਗ ਗਿੱਦੜਬਾਹਾ, ਸੀਨੀਅਰ ਮੀਤ ਪ੍ਰਧਾਨ- ਅਰਪਣ ਸਿੰਘ ਬਰਾੜ ਰਾਜਪੁਰਾ, ਅਮਨਪ੍ਰੀਤ ਸਿੰਘ ਅੰਮ੍ਰਿਤਸਰ ਈਸਟ ਅਤੇ ਜਗਜੀਤ ਸਿੰਘ ਚੀਮਾ ਖੇਮਕਰਨ ਨੂੰ ਨਿਯੁਕਤ ਕੀਤਾ ਗਿਆ ਹੈ।

ਜਨਰਲ ਸਕੱਤਰ 'ਚ ਸਵਰਨਜੀਤ ਸਿੰਘ ਸੰਧੂ ਗਿੱਲ, ਰੂਪਮਪ੍ਰੀਤ ਸਿੰਘ ਬੱਸੀ ਪਠਾਣਾ, ਲਵਪ੍ਰੀਤ ਸਿੰਘ ਸਾਹੀ ਫਤਿਹਗੜ੍ਹ ਸਾਹਿਬ ਅਤੇ ਹਰਜੋਤ ਸਿੰਘ ਜੋਤੀ ਅਮਲੋਹ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਗਿੱਲ ਲੁਧਿਆਣਾ ਹਨ। ਸਕੱਤਰ ਦੇ ਤੌਰ 'ਤੇ ਅਮਨਦੀਪ ਸਿੰਘ ਗਿੱਲ ਰਾਏਕੋਟ, ਅਬਕਰਨਬੀਰ ਸਿੰਘ ਬਰਾੜ ਕੋਟਕਪੁਰਾ ਅਤੇ ਸ਼ਰਨਜੀਤ ਸਿੰਘ ਜਲਾਲਾਬਾਦ ਦੇ ਨਾਮ ਸ਼ਾਮਲ ਹਨ।

ਜਿਨ੍ਹਾਂ ਨੌਜਵਾਨ ਆਗੂਆਂ ਨੂੰ ਐੱਸ. ਓ. ਆਈ ਦਾ ਹਲਕਾ ਵਾਈਜ਼ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਿਕਰਮਜੀਤ ਸਿੰਘ ਜਲਾਲਾਬਾਦ, ਵਿਨੋਦ ਕੁਮਾਰ ਅਬੋਹਰ, ਸੁਖਪਾਲ ਚੱਠੂ ਫਿਰੋਜ਼ਪੁਰ, ਸਪਤ ਰਿਸ਼ੀ ਫਾਜ਼ਿਲਕਾ, ਰਾਮ ਸਿੰਘ ਗਿੱਲ ਮੋਗਾ, ਹਰਪ੍ਰੀਤ ਸਿੰਘ ਸਿੱਧੂ ਧਰਮਕੋਟ, ਮਨਦੀਪ ਸਿੰਘ ਬਾਘਾਪੁਰਾਣਾ, ਅਕੇਸ਼ ਕੰਵਲਜੀਤ ਸਿੰਘ ਕੋਟਕਪੁਰਾ, ਗੁਰਵੀਰ ਸਿੰਘ ਬਰਾੜ ਜੈਤੋਂ, ਜਸਪ੍ਰੀਤ ਸਿੰਘ ਜੱਸਾ ਭੁੱਚੋ, ਨਿਰਮਲ ਸਿੰਘ ਨਿੰਮਾ ਰਾਮਪੁਰਾਫੂਲ, ਸੁਖਬੀਰ ਸਿੰਘ ਤਲਵੰਡੀ ਸਾਬੋ, ਅਕਸ਼ੇ ਸ਼ਰਮਾ ਬਠਿੰਡਾ ਸ਼ਹਿਰੀ, ਮਨਦੀਪ ਸਿੰਘ ਮੌੜ, ਮਨਪ੍ਰੀਤ ਸਿੰਘ ਦਿੜਬਾ, ਗੁਰਿੰਦਰ ਸਿੰਘ ਧੂਰੀ, ਹਰਪ੍ਰੀਤ ਸਿੰਘ ਜਵੰਦਾ ਬਰਨਾਲਾ, ਨਵਜੋਤ ਸਿੰਘ ਲਹਿਰਾਗਾਗਾ, ਅਜੈ ਕੁਮਾਰ ਸੁਨਾਮ, ਦੀਪਕ ਗਰੋਵਰ ਪਟਿਆਲਾ ਸ਼ਹਿਰੀ, ਹਰਜੋਤ ਸਿੰਘ ਖਰੂਦ ਪਟਿਆਲਾ ਦਿਹਾਤੀ, ਗੁਰਜੀਤ ਸਿੰਘ ਸਮਾਣਾ, ਵਿਕਰਮਜੀਤ ਸਿੰਘ ਰਾਜਪੁਰਾ, ਖੀਜ਼ਾਰ ਅਲੀ ਖਾਂ ਮਲੇਰਕੋਟਲਾ, ਮਨੋਜ ਕੁਮਾਰ ਅਮਰਗੜ੍ਹ, ਹਰਜੀਤ ਸਿੰਘ ਬਿਟੂ ਸ਼ੁਤਰਾਣਾ, ਮੰਗਲ ਸਿੰਘ ਨਾਭਾ, ਪ੍ਰਭਜੀਤ ਸਿੰਘ ਸਮਰਾਲਾ, ਗੁਰਮਨਦੀਪ ਸਿੰਘ ਗਿੱਲ, ਤੇਜਵੀਰ ਸਿੰਘ ਗਰੇਵਾਲ ਲੁਧਿਆਣਾ ਦੱਖਣੀ, ਹੁਸਨਪ੍ਰੀਤ ਸਿੰਘ ਨਿੱਝਰ ਅਜਨਾਲਾ, ਜੁਗਰਾਜ ਸਿੰਘ ਸੰਧੂ ਅਟਾਰੀ, ਦਿਪਾਸ਼ੂ ਤਲਵਾਰ ਅੰਮ੍ਰਿਤਸਰ ਸੈਂਟਰਲ, ਆਲਮਬੀਰ ਸਿੰਘ ਹੁੰਦਲ ਅੰਮ੍ਰਿਤਸਰ ਸਾਊਥ, ਹਰਮਨਪ੍ਰੀਤ ਸਿੰਘ, ਅੰਮ੍ਰਿਤਸਰ ਵੈਸਟ, ਅਨੀਕੇਤਨ ਅੰਮ੍ਰਿਤਸਰ ਨਾਰਥ, ਜੁਗਰਾਜ ਸਿੰਘ ਮੀਆਂਵਿੰਡ ਬਾਬਾ ਬਕਾਲਾ, ਜੌਹਲ ਸੂਦ ਕਪੂਰਥਲਾ ਸ਼ਹਿਰੀ, ਕਰਨਜੀਤ ਸਿੰਘ ਆਹਲੀ ਸੁਲਤਾਨਪੁਰ ਲੋਧੀ, ਸੁਖਮਨ ਸਿੰਘ ਫਗਵਾੜਾ ਦਿਹਾਤੀ, ਗੌਤਮ ਲੂਥਰਾ ਜਲੰਧਰ ਸੈਂਟਰਲ, ਜਸਕਰਨ ਸਿੰਘ ਭੁਲੱਥ, ਸੁਖਪ੍ਰੀਤ ਸਿੰਘ ਨਕੌਦਰ, ਜਗਤੇਸ਼ਵਰ ਖਰੌੜ ਫਤਿਹਗੜ੍ਹ ਸਾਹਿਬ, ਹਰਪਿੰਦਰ ਸਿੰਘ ਬੱਸੀ ਪਠਾਣਾ, ਅਦੇਸ਼ ਪ੍ਰਤਾਪ ਸਿੰਘ ਅਮਲੋਹ, ਜਗਪ੍ਰੀਤ ਸਿੰਘ  ਗੁਰਦਾਸਪੁਰ, ਰੋਹਿਤ ਕੁਮਾਰ ਜਲੰਧਰ ਕੈਂਟ ਸ਼ਹਿਰੀ ਅਤੇ ਸਰਬਜੀਤ ਸਿੰਘ ਜਲੰਧਰ ਕੈਂਟ ਦਿਹਾਤੀ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਹਰਮਨ ਸਿੰਘ ਧਾਲੀਵਾਲ ਨਿਹਾਲ ਸਿੰਘ ਵਾਲਾ ਅਤੇ ਹਰਜੀਤ ਸਿੰਘ ਸੰਧੂ ਤਰਨਤਾਰਨ ਨੂੰ ਹਲਕਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
 


author

Babita

Content Editor

Related News