ਸੁਖਬੀਰ ਬਾਦਲ ਵੱਲੋਂ 12 ਵਿਧਾਨ ਸਭਾ ਸੀਟਾਂ ਲਈ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ
Sunday, Aug 08, 2021 - 06:14 PM (IST)
![ਸੁਖਬੀਰ ਬਾਦਲ ਵੱਲੋਂ 12 ਵਿਧਾਨ ਸਭਾ ਸੀਟਾਂ ਲਈ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ](https://static.jagbani.com/multimedia/2021_8image_17_01_443377002sukhbir.jpg)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਤਵਾਰ ਨੂੰ 12 ਵਿਧਾਨ ਸਭਾ ਸੀਟਾਂ ਲਈ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਗਿਆ। ਸੁਖਬੀਰ ਬਾਦਲ ਨੇ ਨਿੱਜੀ ਤੌਰ 'ਤੇ ਨਵੇਂ ਨਿਯੁਕਤ ਹੋਏ ਸਾਰੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਈਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ 13 ਨੁਕਤਿਆਂ ਦੇ ਇਸ ਪ੍ਰੋਗਰਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ।
ਇਨ੍ਹਾਂ ਸੇਵਾਦਾਰਾਂ 'ਚ ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਪਟਿਆਲਾ ਸ਼ਹਿਰੀ ਤੋਂ ਹਰਪਾਲ ਜੁਨੇਜਾ, ਜਲੰਧਰ ਕੇਂਦਰੀ ਤੋਂ ਚੰਦਨ ਗਰੇਵਾਲ, ਜਗਰਾਓਂ ਤੋਂ ਐਸ. ਆਰ. ਕਲੇਰ, ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ, ਫਿਰੋਜ਼ਪੁਰ ਸ਼ਹਿਰੀ ਤੋਂ ਰੋਹਿਤ ਮੋਂਟੂ ਵੋਹਰਾ, ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ, ਜੰਡਿਆਲਾ ਤੋਂ ਮਲਕੀਤ ਏ. ਆਰ., ਭਦੌੜ ਤੋਂ ਸਤਨਾਮ ਰਾਹੀ, ਅੰਮ੍ਰਿਤਸਰ ਦੱਖਣੀ ਤੋਂ ਤਲਬੀਰ ਸਿੰਘ ਗਿੱਲ ਅਤੇ ਨਾਭਾ ਤੋਂ ਕਬੀਰ ਦਾਸ ਸ਼ਾਮਲ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ (ਤਸਵੀਰਾਂ)
ਸੁਖਬੀਰ ਬਾਦਲ ਨੇ ਕਿਹਾ ਕਿ 13 ਨੁਕਤਿਆਂ ਦਾ ਇਹ ਟੀਚਾ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ 'ਤੇ ਪੂਰਾ ਕਰਨ ਲਈ ਪਾਰਟੀ ਪੂਰੀ ਤਰ੍ਹਾਂ ਵਚਨਬੱਧ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ