ਇਕ ਹੋਰ ਟਕਸਾਲੀ ਨੇ ਸੁਖਬੀਰ ਖਿਲਾਫ ਖੋਲ੍ਹਿਆ ਮੋਰਚਾ, ਚੁੱਕੇ ਸਵਾਲ (ਵੀਡੀਓ)

02/04/2019 7:01:28 PM

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਚ ਟਕਸਾਲੀਆਂ ਵਲੋਂ ਬਗਾਵਤ ਦਾ ਝੰਡਾ ਚੁੱਕਣ ਤੋਂ ਬਾਅਦ ਹੁਣ ਦਿੱਲੀ ਦੇ ਟਕਸਾਲੀਆਂ ਨੇ ਵੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇ. ਕੁਲਦੀਪ ਸਿੰਘ ਭੋਗਲ ਨੇ ਸਾਫ ਕਿਹਾ ਕਿ ਪਾਰਟੀ ਵਿਚ ਟਕਸਾਲੀ ਅਕਾਲੀ ਆਗੂਆਂ ਦੀ ਅਣਦੇਖੀ ਹੋ ਰਹੀ ਹੈ। ਭੋਗਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਣ ਲਈ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਹੀ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਲਈ ਹੁਣ ਪਾਰਟੀ ਵਿਚ ਰਹਿਣ ਨੂੰ ਮਨ ਨਹੀਂ ਕਰ ਰਿਹਾ। 
ਉਨ੍ਹਾਂ ਕਿਹਾ ਕਿ 34 ਸਾਲਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਅਸੀਂ ਲੜਦੇ ਰਹਿ ਗਏ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਸਨਮਾਨ ਅੱਜ ਦੇ ਝੂਠੇ ਆਗੂ ਹਾਸਲ ਕਰ ਗਏ। ਇਥੋਂ ਤੱਕ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਬੜੀ ਲੜਾਈ ਲੜੀ ਅਤੇ ਅਕਾਲੀ ਦਲ ਨੂੰ ਕਮੇਟੀ ਵਿਚ ਸੱਤਾ ਦਿਵਾਈ ਪਰ ਜਦੋਂ ਮਲਾਈ ਦੀ ਗੱਲ ਸਾਹਮਣੇ ਆਈ ਤਾਂ ਪਾਰਟੀ ਭੁੱਲ ਗਈ ਪਰ ਹੁਣ ਉਹ ਖਾਮੋਸ਼ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਟਕਸਾਲੀ ਅਕਾਲੀ ਆਗੂਆਂ ਦੀ ਨਾਰਾਜ਼ਗੀ ਅਤੇ ਹਵਾਬਾਜ਼ਾਂ ਨੂੰ ਜ਼ਿਆਦਾ ਤਾਕਤ ਦੇਣੀ ਨੁਕਸਾਨਦਾਇਕ ਹੋ ਸਕਦੀ ਹੈ।


Gurminder Singh

Content Editor

Related News