ਸੁਖਬੀਰ ਬਾਦਲ ਨੇ ਕੀਤਾ ''ਟੌਹੜਾ ਕਬੱਡੀ ਕੱਪ-2019'' ਦਾ ਪੋਸਟਰ ਰਿਲੀਜ਼

Thursday, Sep 12, 2019 - 09:57 AM (IST)

ਸੁਖਬੀਰ ਬਾਦਲ ਨੇ ਕੀਤਾ ''ਟੌਹੜਾ ਕਬੱਡੀ ਕੱਪ-2019'' ਦਾ ਪੋਸਟਰ ਰਿਲੀਜ਼

ਪਟਿਆਲਾ (ਜੋਸਨ)—23 ਅਤੇ 24 ਸਤੰਬਰ ਨੂੰ ਕਰਵਾਏ ਜਾ ਰਹੇ ਟੌਹੜਾ ਕਬੱਡੀ ਕੱਪ ਦਾ ਪੋਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਿਲੀਜ਼ ਕੀਤਾ। ਇਹ ਕਬੱਡੀ ਕੱਪ ਹਰ ਸਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ 'ਚ ਪਿੰਡ ਟੌਹੜਾ 'ਚ ਕਰਵਾਇਆ ਜਾਂਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਪੰਥ ਪ੍ਰਤੀ ਕੀਤੀਆਂ ਲਾ-ਮਿਸਾਲ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਉਨ੍ਹਾਂ ਵਲੋਂ ਵਿੱਦਿਅਕ, ਧਾਰਮਕ, ਸਮਾਜਕ ਅਤੇ ਪੰਥਕ ਖੇਤਰ 'ਚ ਕੀਤੀਆਂ ਵੱਡੀਆਂ ਸੇਵਾਵਾਂ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਧਾਈ ਦਾ ਪਾਤਰ ਹੈ ਜਿਹੜਾ ਕਿ ਹਰ ਸਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ 'ਚ ਕਈ ਵੱਡੇ ਸਮਾਗਮ ਕਰਦਾ ਹੈ, ਜਿਨ੍ਹਾਂ 'ਚੋਂ ਪੰਜਾਬ ਦਾ ਨਾਮੀ ਖੇਡ ਮੇਲਾ ਟੌਹੜਾ ਕਬੱਡੀ ਕੱਪ ਵੀ ਇਕ ਹੈ।ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਇਹ ਕਬੱਡੀ ਕੱਪ ਪਿੰਡ ਟੌਹੜਾ ਦੇ ਖੇਡ ਸਟੇਡੀਅਮ 'ਚ 23 ਤੇ 24 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਦੇਸ਼-ਵਿਦੇਸ਼ ਦੇ ਨਾਮੀ ਕਬੱਡੀ ਖਿਡਾਰੀ ਸ਼ਮੂਲੀਅਤ ਕਰਨਗੇ। ਕਬੱਡੀ ਕੱਪ 'ਚ ਜਿੱਥੇ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ, ਉੱਥੇ ਹੀ ਵਿਸ਼ੇਸ਼ ਤੌਰ 'ਤੇ ਪੰਜਾਬ ਭਰ 'ਚੋਂ 650 ਤੋਂ ਵੱਧ ਸਪੈਸ਼ਲ ਬੱਚੇ ਭਾਗ ਲੈ ਰਹੇ ਹਨ।

ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਹਿਮਾਚਲ ਤੋਂ ਦਲਜੀਤ ਸਿੰਘ ਭਿੰਡਰ, ਵਰਲਡ ਕਬੱਡੀ ਕੱਪ ਖਿਡਾਰੀ ਗੁਲਜ਼ਾਰੀ ਲਾਲ, ਗੁਰਮੇਲ ਸਿੰਘ ਯੂਥ ਕਲੱਬ ਦਾ ਪ੍ਰਧਾਨ, ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਦਰਸ਼ਨ ਸਿੰਘ ਖਹਿਰਾ, ਜਗਤਾਰ ਸਿੰਘ ਮਾਜਰੀ, ਪਵਨ ਘਈ, ਸੁੱਖੀ ਇਛੇਵਾਲ ਸੀਨੀ. ਮੀਤ ਪ੍ਰਧਾਨ, ਗੁਰਕੀਰਤ ਸਿੰਘ ਕਾਲਸਣਾ ਜਨਰਲ ਸਕੱਤਰ, ਲਖਵਿੰਦਰ ਸਿੰਘ ਖੱਟੜਾ, ਗੁਰੀ ਨਲੀਨਾ ਤੇ ਪ੍ਰੀਤ ਬਤਰਾ ਮੀਤ ਪ੍ਰਧਾਨ, ਦਲੇਰ ਸਿੰਘ ਬੋਪਾਰਾਏ ਜਥੇਬੰਦਕ ਸਕੱਤਰ, ਕਾਨੂੰਨੀ ਸਲਾਹਕਾਰ ਐਡਵੋਕੇਟ ਸੁਖਬੀਰ ਸਿੰਘ, ਕਬੱਡੀ ਕੋਚ ਬਬਲੀ ਨਾਭਾ, ਮਹਿੰਗਾ ਸਿੰਘ ਭੜੀ, ਕਰਨੈਲ ਸਿੰਘ ਮਟੋਰੜਾ, ਦੀਪਕ ਸਿੰਗਲਾ, ਰੀਂਪੀ ਭਾਦਸੋਂ ਆਦਿ ਹਾਜ਼ਰ ਸਨ।


author

Shyna

Content Editor

Related News