ਜਾਖੜ ਦੇ ਵਾਰ ''ਤੇ ਸੁਖਬੀਰ ਬਾਦਲ ਦਾ ਪਲਟਵਾਰ (ਵੀਡੀਓ)

Wednesday, Oct 04, 2017 - 05:09 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਫਤਿਹ ਕਰਨ ਲਈ ਰਵਾਇਤੀ ਵਿਰੋਧੀ ਪਾਰਟੀਆਂ ਦੀ ਸਿਆਸੀ ਜੰਗ ਹੁਣ ਅੰਤਿਮ ਦੌਰ 'ਚ ਪਹੁੰਚੀ ਹੋਈ ਹੈ। ਇਕ ਪਾਸੇ ਕਾਂਗਰਸ ਨੇ ਅਕਾਲੀ ਦਲ 'ਤੇ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਦੇ ਦੋਸ਼ ਲਗਾਏ ਹਨ ਤਾਂ ਦੂਜੇ ਪਾਸੇ ਅਕਾਲੀ ਦਲ ਨੇ ਕਾਂਗਰਸ ਨੂੰ ਵਾਅਦਾਖਿਲਾਫੀ ਕਰਨ ਵਾਲੀ ਪਾਰਟੀ ਦੱਸਿਆ ਹੈ।
ਗੁਰਦਾਸਪੁਰ ਵਿਚ ਚੋਣ ਪ੍ਰਚਾਰ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਿੱਥੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ, ਉਥੇ ਹੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੁਖਬੀਰ ਨੇ ਕਾਂਗਰਸ ਦਾ ਮੋਹਰਾ ਕਹਿ ਕੇ ਸੰਬੋਧਨ ਕੀਤਾ। ਸੁਖਬੀਰ ਬਾਦਲ ਮੁਤਾਬਕ ਕਿਸੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਮਨ ਭੇਜਣ ਦਾ ਹੱਕ ਨਹੀਂ ਹੈ।


Related News