ਸੁਖਬੀਰ ਬਾਦਲ ਦੇ ਠੰਡ ਵਾਲੇ ਬਿਆਨ ''ਤੇ ਰਾਜਾ ਵੜਿੰਗ ਦਾ ਜਵਾਬ

Wednesday, Jan 15, 2020 - 06:57 PM (IST)

ਸੁਖਬੀਰ ਬਾਦਲ ਦੇ ਠੰਡ ਵਾਲੇ ਬਿਆਨ ''ਤੇ ਰਾਜਾ ਵੜਿੰਗ ਦਾ ਜਵਾਬ

ਗਿੱਦੜਬਾਹਾ (ਚਾਵਲਾ, ਬੇਦੀ) : ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਠੰਡ ਤੋਂ ਡਰਦੀ ਕਾਨਫਰੰਸ ਨਹੀਂ ਕਰ ਰਹੀ। ਵੜਿੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੁਝ ਵੀ ਕਹਿ ਸਕਦੇ ਹਨ ਕਿਉਂਕਿ ਉਨ੍ਹਾਂ ਦੀਆਂ ਗੱਲਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਸੱਤਾ ਧਿਰ ਹੈ ਅਤੇ ਸੱਤਾ ਧਿਰ ਲਈ ਕਾਨਫਰੰਸ ਕਰਨਾ ਕੋਈ ਔਖੀ ਗੱਲ ਨਹੀਂ ਪਰ ਕਾਂਗਰਸ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦਿਆਂ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਹੈ ਜਦਕਿ ਖ਼ੁਦ ਨੂੰ ਧਰਮ ਦਾ ਠੇਕੇਦਾਰ ਕਹਿਣ ਵਾਲਾ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੈ। 

ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਦੇਰ ਸ਼ਾਮ ਗਿੱਦੜਬਾਹਾ ਸ਼ਹਿਰ ਵਿਚ ਲੋਹੜੀ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾ ਨਾਲ ਧਰਮ ਬੋਰਡ ਦੇ ਪ੍ਰਧਾਨ ਸਵਰਨ ਸਿੰਘ ਗਰਗ, ਰਜਨੀਸ਼ ਗਰਗ ਨੀਟਾ, ਦੀਪਕ ਗਰਗ, ਬਿੰਟਾ ਅਰੋੜਾ, ਸੁਖਮੰਦਰ ਜਗਮਗ, ਚੀਕੂ ਮੌਂਗਾ, ਵਿੱਕੀ ਅਗਰਵਾਲ, ਸੰਨੀ ਬਰਾੜ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।


author

Gurminder Singh

Content Editor

Related News