ਸੁਕਾਲਗਡ਼੍ਹ-ਪੱਚੋਚੱਕ ਨੇ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

Sunday, Aug 05, 2018 - 02:58 AM (IST)

ਸੁਕਾਲਗਡ਼੍ਹ-ਪੱਚੋਚੱਕ ਨੇ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਪਠਾਨਕੋਟ/ਭੋਆ,   (ਸ਼ਾਰਦਾ, ਅਰੁਣ)-  ਭਾਰਤ-ਪਾਕ ਸਰਹੱਦ ’ਤੇ ਸਥਿਤ ਹਲਕਾ ਭੋਆ ਵਿਕਾਸ ਦੇ ਮਾਮਲੇ ’ਚ ਕਾਫ਼ੀ ਪੱਛਡ਼ਿਆ ਹੋਇਆ ਹੈ। ਇਸ ਦੀ ਸਿੱਧੀ ਉਦਾਹਰਨ ਬਿਆਨ ਕਰਦਾ ਹੈ ਪਿੰਡ ਸੁਕਾਲਗਡ਼੍ਹ-ਪੱਚੋਚੱਕ, ਜਿਥੇ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਅੱਜ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਖਿਲਾਫ਼  ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਐਡਵੋਕੇਟ ਅਮਰਜੋਤ ਜੰਜੂਆ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ, ਰਾਜ ਕੁਮਾਰ, ਵਰੁਣ ਮਹਾਜਨ, ਅਮਨ ਠਾਕੁਰ, ਅੱਬੀ ਸਲਾਰੀਆ, ਬਾਨੂ ਮਹਿਰਾ, ਮਹੇਸ਼ ਮਹਿਰਾ, ਵਿਸ਼ਾਲ ਸਲਾਰੀਆ, ਨਿਤਿਨ ਪਠਾਨੀਆ, ਡਾ. ਅਮਨ ਕੁਮਾਰ ਆਦਿ ਨੇ ਦੱਸਿਆ ਕਿ ਪਿੰਡ ’ਚ ਬਣੇ ਸਰਕਾਰੀ ਮਿਡਲ ਸਕੂਲ ਦੀ ਚਾਰਦੀਵਾਰੀ ਨਾ ਹੋਣ ਕਾਰਨ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਜ਼ਦੀਕ ਪੈਂਦੇ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਾਰਾ ਪਾਣੀ ਸਕੂਲ ਦੇ ਮੈਦਾਨ ’ਚ ਜਮ੍ਹਾ ਹੋ ਜਾਂਦਾ ਹੈ ਅਤੇ ਲੋਕਾਂ ਵੱਲੋਂ ਕੂਡ਼ਾ ਸੁੱਟਣ ਦੇ ਲਈ ਜਗ੍ਹਾ ਨਾ ਹੋਣ ਦੇ ਕਾਰਨ ਸਡ਼ਕ ’ਤੇ ਹੀ ਸੁੱਟ ਜਾਂਦੇ ਹਨ, ਜਿਸ ਕਾਰਨ ਸਕੂਲ ਦੇ ਸਾਹਮਣੇ ਗੰਦਗੀ ਦੇ ਢੇਰ ਲੱਗੇ ਹੋਏ ਹਨ। 
ਇਸ ਦੇ ਸਬੰਧ ’ਚ ਸਕੂਲ ਅਧਿਆਪਕ ਸਿੱਖਿਆ ਵਿਭਾਗ ਨੂੰ ਕਈ ਵਾਰ ਲਿਖ ਕੇ ਭੇਜ ਚੁੱਕੇ ਹਨ ਕਿ ਸਕੂਲ ਦੀ ਚਾਰਦੀਵਾਰੀ ਕਰਵਾਈ ਜਾਵੇ ਤਾਂ ਜੋ ਸਕੂਲ ਦੇ ਅੰਦਰ ਕਿਸੇ ਤਰ੍ਹਾਂ ਦੀ ਗੰਦਗੀ ਨਾ ਸੁੱਟੀ ਜਾ ਸਕੇ। ਲੋਕਾਂ ਨੇ ਕਿਹਾ ਕਿ ਸ਼ਮਸ਼ਾਨਘਾਟ ਦੀ ਸਫਾਈ ਨਾ ਹੋਣ ਕਾਰਨ ਕਾਫੀ ਘਾਹ-ਬੂਟੀ ਉੱਗੀ ਹੋਈ ਹਨ। ਉਨ੍ਹਾਂ ਕਿਹਾ ਕਿ ਗੰਦੇ ਪਾਣੀ  ਦੀ ਨਿਕਾਸੀ  ਲਈ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਇੱਧਰ-ਉੱਧਰ ਲੋਕਾਂ ਦੇ ਖੇਤਾਂ ’ਚ ਜਾ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
 ®ਨੌਜਵਾਨਾਂ ਨੇ ਕਿਹਾ ਕਿ ਪੰਚਾਇਤ ਵੱਲੋਂ 3 ਏਕਡ਼ ਜ਼ਮੀਨ ਖੇਡ ਦੇ ਮੈਦਾਨ ਦੇ ਲਈ ਛੱਡੀ ਗਈ ਹੈ ਪਰ ਪਿੰਡ ਦੇ ਨੌਜਵਾਨਾਂ ਨੂੰ ਅਜੇ ਤੱਕ ਮੈਦਾਨ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਖੇਡ ਸਮੱਗਰੀ ਨਹੀਂ ਦਿੱਤੀ ਗਈ ਅਤੇ ਨਾ ਹੀ  ਜਿਮ ਖੋਲ੍ਹੀ ਗਈ ਹੈ ਜਦ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨ ਅਤੇ ਖੇਡਾਂ ਦੇ ਪ੍ਰਤੀ ਧਿਆਨ ਦੇਣ ਦੀ ਗੱਲ ਕਹੀ ਜਾਂਦੀ ਹੈ। ਪਿੰਡ ਸੁਕਾਲਗਡ਼੍ਹ ’ਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਖੇਡ ਸਹੂਲਤ ਉਪਲਬਧ ਨਹੀਂ ਕਰਵਾਈ ਗਈ ਹੈ, ਜਿਸ ਕਾਰਨ ਨੌਜਵਾਨਾਂ ਵਿਚ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਪੰਚਾਇਤੀ ਜ਼ਮੀਨ ਵੀ ਹੈ ਜੋ ਹਰ ਸਾਲ ਠੇਕੇ ’ਤੇ ਦਿੱਤੀ ਜਾਂਦੀ ਹੈ ਅਤੇ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਪਿੰਡ ਦੀ ਸਫਾਈ ਦੇ ਲਈ ਫੰਡ ਆਉਂਦਾ ਹੈ ਪਰ ਗ੍ਰਾਮ ਪੰਚਾਇਤ ਵੱਲੋਂ ਸਹੀ ਇਸਤੇਮਾਲ ਨਾ ਹੋਣ ਕਰ  ਕੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਚੋਣਾਂ ਆਉਣ ’ਤੇ ਲੋਕਾਂ ਦੇ ਨਾਲ ਵੱਡੇ-ਵੱਡੇ ਵਿਕਾਸ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਚੋਣਾਂ ਹੁੰਦੇ ਹੀ ਉਹ ਗੱਲਾਂ ਨੇਤਾ ਭੁੱਲ ਜਾਂਦੇ ਹਨ ਅਤੇ ਪਿੰਡਾਂ ਦੀ ਸਮੱÎਸਿਆ ਦਿਨ-ਪ੍ਰਤੀ-ਦਿਨ ਵਧਦੀ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦੇ ਪ੍ਰਤੀ ਧਿਆਨ ਦਿੱਤਾ ਜਾਵੇ ਅਤੇ ਪਿੰਡ ਦੇ ਵਿਕਾਸ ਅਤੇ ਸਕੂਲ ਦੀ ਚਾਰਦੀਵਾਰੀ ਦੇ ਲਈ ਫੰਡ ਮੁਹੱਈਆ ਕਰਵਾਇਆ ਜਾਵੇ।
 ਕੀ ਕਹਿੰਦੀ ਹੈ ਸਰਪੰਚ?
 ®ਇਸ ਸਬੰਧ ਵਿਚ ਜਦੋਂ ਸਰਪੰਚ ਨੀਲਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਕਈ ਵਿਕਾਸ ਕੰਮ ਅੱਧ-ਵਿਚਕਾਰ ਲਟਕੇ ਹੋਏ ਹਨ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਚਾਰਦੀਵਾਰੀ ਦੇ ਲਈ ਸਬੰਧਤ ਵਿਭਾਗ ਦੇ ਅਧਿਆਪਕ ਨਾਲ ਗੱਲ ਕੀਤੀ ਗਈ ਸੀ ਜਿਨ੍ਹਾਂ ਨੇ ਕਿਹਾ ਕਿ ਸਕੂਲ ਦੀ ਚਾਰਦੀਵਾਰੀ ਵਿਭਾਗ ਵੱਲੋਂ ਕਰਵਾਈ ਜਾਵੇਗੀ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸ਼ਮਸ਼ਾਨਘਾਟ  ਲਈ ਪਿਛਲੀ ਸਰਕਾਰ ਦੇ ਸਮੇਂ 3 ਲੱਖ ਰੁਪਏ ਦੀ ਗ੍ਰਾਟ ਆਈ ਸੀ ਪਰ ਸ਼ਮਸ਼ਾਨਘਾਟ ਦੀ ਜਗ੍ਹਾ ’ਤੇ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ ’ਤੇ ਉਹ ਖਰਚ ਨਾ ਹੋ ਸਕੀ। ਉਨ੍ਹਾਂ ਨੇ ਨਿਕਾਸੀ ਨਾਲੇ ’ਤੇ ਕਿਹਾ ਕਿ ਪਿਛਲੀ ਪੰਚਾਇਤ ਦੇ ਸਮੇਂ ਵਿਚ ਬਣਾਇਆ ਗਿਆ ਨਿਕਾਸੀ ਨਾਲਾ ਟੁੱਟ ਚੁੱਕਾ ਹੈ। ਉਨ੍ਹਾਂ ਦੇ ਕੋਲ ਫੰਡ ਨਾ ਹੋਣ ਕਾਰਨ ਇਹ ਨਹੀਂ ਬਣਾਇਆ ਜਾ ਸਕਿਆ। 
 


Related News