ਦਰਦਨਾਕ ਹਾਦਸਾ: ਬੱਸ ਦੀ ਲਪੇਟ ''ਚ ਆਉਣ ਨਾਲ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Thursday, Nov 19, 2020 - 04:48 PM (IST)

ਦਰਦਨਾਕ ਹਾਦਸਾ: ਬੱਸ ਦੀ ਲਪੇਟ ''ਚ ਆਉਣ ਨਾਲ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਸੁਜਾਨਪੁਰ (ਜੋਤੀ, ਬਖ਼ਸ਼ੀ): ਬੀਤੀ ਦੇਰ-ਰਾਤ ਪਠਾਨਕੋਟ-ਜੰਮੂ ਨੈਸ਼ਨਲ ਮਾਰਗ 'ਤੇ ਪੁੱਲ ਨੰਬਰ-4 ਦੇ ਨੇੜੇ ਅਚਾਨਕ ਇਕ ਬੱਸ ਨੰਬਰ ਪੀ. ਬੀ.35-ਏ-3755 ਦੀ ਲਪੇਟ 'ਚ ਆਉਣ ਨਾਲ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਬੱਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ, ਉਥੇ ਹਾਦਸੇ 'ਚ ਮ੍ਰਿਤਕ ਨੌਜਵਾਨ ਦੀ ਪਛਾਣ ਅੰਕੁਰ ਮੇਹਰਾ ਪੁੱਤਰ ਅਸ਼ੋਕ ਮੇਹਰਾ ਵਾਸੀ ਸੁਜਾਨਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਗੁਰਦਾਸਪੁਰ 'ਚ 14 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ

ਜਾਣਕਾਰੀ ਅਨੁਸਾਰ ਬੱਸ ਜੰਮੂ ਤੋਂ ਦਿੱਲੀ ਨੂੰ ਜਾ ਰਹੀ ਸੀ, ਜਦਕਿ ਮ੍ਰਿਤਕ ਨੌਜਵਾਨ ਕੰਮ ਤੋਂ ਘਰ ਵਾਪਸ ਆ ਰਿਹਾ ਸੀ। ਇਸ ਮੌਕੇ ਹਾਦਸੇ ਦੌਰਾਨ ਬੱਸ ਦੀ ਸਪੀਡ ਜ਼ਿਆਦਾ ਹੋਣ ਕਰ ਕੇ ਮੋਟਰਸਾਈਕਲ ਅਤੇ ਨੌਜਵਾਨ ਨੂੰ ਕੁਝ ਦੂਰੀ ਤੱਕ ਘਸੀਟਦੀ ਲੈ ਗਈ, ਜਿਸ ਨਾਲ ਬੱਸ ਅਤੇ ਮੋਟਰਸਾਈਕਲ ਦੇ ਅਗਲੇ ਹਿੱਸੇ 'ਚ ਅੱਗ ਲੱਗ ਗਈ। ਸਥਾਨਕ ਲੋਕਾਂ ਨੇ ਮੌਕੇ 'ਤੇ ਫਾਇਰ-ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਪਰ ਗੱਡੀ ਆਉਣ ਤੋਂ ਪਹਿਲੇ ਹੀ ਲੋਕਾਂ ਨੇ ਬਾਲਟੀਆਂ ਨਾਲ ਬੱਸ ਅਤੇ ਮੋਟਰਸਾਇਕਲ 'ਤੇ ਪਾਣੀ ਸੁੱਟ ਕੇ ਅੱਗ 'ਤੇ ਕਾਬੂ ਪਾ ਲਿਆ ਸੀ, ਜਿਸ ਕਾਰਣ ਯਾਤਰੀ ਵਾਲ-ਵਾਲ ਬਚ ਗਏ। ਉਥੇ ਰਸਤੇ ਤੋਂ ਲੰਘ ਰਹੇ ਡੀ. ਐੱਸ. ਪੀ. ਪਰਮਵੀਰ ਸੈਣੀ ਮੌਕੇ 'ਤੇ ਹਾਦਸੇ ਦਾ ਜਾਇਜ਼ਾ ਲਿਆ ਅਤੇ ਥਾਣਾ ਮੁਖੀ ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ, ਜਿਸ ਦੇ ਚੱਲਦੇ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਆਪਰੇਸ਼ਨ ਦੇ 4 ਮਹੀਨੇ ਬਾਅਦ ਵੀ ਤੜਫ਼ਦੀ ਰਹੀ ਜਨਾਨੀ, ਐਕਸਰੇ ਰਿਪੋਰਟ ਨੇ ਉਡਾਏ ਪਰਿਵਾਰ ਦੇ ਹੋਸ਼


author

Baljeet Kaur

Content Editor

Related News