ਕਰਜ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Friday, Mar 12, 2021 - 05:14 PM (IST)
ਸਾਦਿਕ (ਪਰਮਜੀਤ): ਬੀਤੀ ਰਾਤ ਸਾਦਿਕ ਨੇੜੇ ਪਿੰਡ ਕਾਨਿਆਂਵਾਲੀ ਕਲਾਂ ਦੇ ਨੌਜਵਾਨ ਕਿਸਾਨ ਸੁਖਜੀਤ ਸਿੰਘ ਸੰਧੂ (42) ਸਪੁੱਤਰ ਸਵ: ਬਲਜਿੰਦਰ ਸਿੰਘ ਸੰਧੂ ਵੱਲੋਂ ਮਾਨਸਿਕ ਪੇ੍ਰਸ਼ਾਨੀ ਕਾਰਨ ਆਪਣੇ ਘਰ ਵਿੱਚ ਹੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ 6 ਕੁ ਵਜੇ ਦੇ ਲਗਭਗ ਰੋਜ਼ਾਨਾ ਦੀ ਤਰ੍ਹਾਂ ਸੁਖਜੀਤ ਸਿੰਘ ਘਰ ਆਇਆ।
ਇਹ ਵੀ ਪੜ੍ਹੋ: ਬਠਿੰਡਾ ’ਚ ਪੁੱਤ ਬਣਿਆ ਕਪੁੱਤ, ਜ਼ਮੀਨ ਦੇ ਲਾਲਚ 'ਚ ਮਾਂ ਨੂੰ ਦਿੱਤੀ ਦਰਦਨਾਕ ਮੌਤ
ਉਸ ਸਮੇਂ ਉਸ ਦੀ ਪਤਨੀ ਗਾਂਵਾਂ ਦੀ ਧਾਰ ਕੱਢ ਰਹੀ ਸੀ ਅਤੇ ਬੱਚੇ ਵਿਹੜੇ ਵਿੱਚ ਖੇਡ ਰਹੇ ਸਨ ਕਿ ਅਚਾਨਕ ਕਮਰੇ ’ਚੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਸਾਰੇ ਕਮਰੇ ਵੱਲ ਭੱਜ ਕੇ ਗਏ ਤਾਂ ਸੁਖਜੀਤ ਸਿੰਘ ਦੇ ਮੂੰਹ ਵਿੱਚ ਦੀ ਖੂਨ ਆ ਰਿਹਾ ਸੀ ਘਰ ਵਾਲਿਆਂ ਨੇ ਘਬਰਾ ਕੇ ਰੌਲਾ ਪਾ ਦਿੱਤਾ। ਗੁਆਂਢੀ ਇੱਕਠੇ ਹੋ ਗਏ ਅਤੇ ਤੁਰੰਤ ਉਸ ਨੂੰ ਚੁੱਕ ਕੇ ਸ਼੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਲੈ ਗਏ। ਸੁਖਜੀਤ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਤੇ ਬਠਿੰਡੇ ਤੋਂ ਅੱਗੇ ਲੁਧਿਆਣੇ ਰੈਫਰ ਕਰ ਦਿੱਤਾ। ਪਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਸੁਖਜੀਤ ਸਿੰਘ ਲਗਭਗ 25-30 ਲੱਖ ਦਾ ਕਰਜ਼ਾਈ ਸੀ ਅਤੇ ਕਰਜੇ ਕਾਰਨ ਪਰੇਸ਼ਾਨ ਰਹਿੰਦਾ ਸੀ। ਮਿ੍ਰਤਕ ਆਪਣੇ ਪਿੱਛੇ ਦੋ ਧੀਆਂ ਤੇ ਇੱਕ ਪੁੱਤਰ ਨੂੰ ਰੋਂਦਿਆਂ ਛੱਡ ਗਿਆ।
ਇਹ ਵੀ ਪੜ੍ਹੋ: ਵਿਆਹੁਤਾ ਧੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਗ ਲਾ ਕੇ ਕੀਤੀ ਖ਼ੁਦਕੁਸ਼ੀ