ਅਣਪਛਾਤੇ ਨੌਜਵਾਨ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਆਤਮ-ਹੱਤਿਆ, ਸਿਰ ਹੋਇਆ ਧੜ ਤੋਂ ਵੱਖ
Sunday, Jul 01, 2018 - 05:31 PM (IST)
ਸ੍ਰੀ ਮੁਕਤਸਰ ਸਾਹਿਬ (ਤਰਸਮ ਢੁੱਡੀ) - ਅੱਜ ਸਵੇਰੇ ਕਰੀਬ ਸਵਾ 8 ਵਜੇ ਰੇਲਵੇ ਪੁਲਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਕੋਹੜੀ ਆਸ਼ਰਮ ਨੇੜੇ ਲੰਘਦੀ ਰੇਲਵੇ ਲਾਈਨ ਤੋਂ ਇਕ ਪ੍ਰਵਾਸੀ ਨੌਜਵਾਨ (32) ਦੀ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਵੇਖਣ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਤਮ-ਹੱਤਿਆ ਕੀਤੀ ਹੈ।

ਮੌਕੇ 'ਤੇ ਪਹੁੰਚੀ ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ। ਪੁਲਸ ਨੇ ਕਿਹਾ ਕਿ ਲਾਸ਼ ਦੀ ਅੱਜੇ ਤੱਕ ਪਛਾਣ ਨਾ ਹੋਣ ਕਾਰਨ ਉਸ ਨੂੰ 72 ਘੰਟਿਆਂ ਦੇ ਲਈ ਹਸਪਤਾਲ ਦੇ ਮੁਰਦਾ ਘਰ ਰੱਖਵਾ ਦਿੱਤਾ ਗਿਆ ਹੈ।

