ਬਜ਼ੁਰਗ ਅੌਰਤ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Friday, Aug 31, 2018 - 01:27 AM (IST)

ਬਠਿੰਡਾ, (ਸੁਖਵਿੰਦਰ)-ਇਕ ਅੌਰਤ ਵੱਲੋਂ 2 ਵਾਰ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਪਰ ਆਮ ਲੋਕਾਂ ਅਤੇ ਸੰਸਥਾ ਵਰਕਰਾਂ ਵੱਲੋਂ ਅੌਰਤ ਨੂੰ ਬਚਾਇਆ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਬ੍ਰਾਂਚ ਦੀ ਸਰਹਿੰਦ ਨਹਿਰ ’ਚ ਇਕ ਬਜ਼ੁਰਗ ਅੌਰਤ ਨੇ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਨਹਿਰ ਵਿਚ ਨਹਾ ਰਹੇ ਲੋਕਾਂ ਵੱਲੋਂ ਅੌਰਤ ਨੂੰ ਬਾਹਰ ਕੱਢਿਆ ਗਿਆ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਜਦੋਂ ਅੌਰਤ ਨੂੰ ਐਂਬੂਲੈਂਸ ਵਿਚ ਬਿਠਾਉਣ ਲੱਗੇ ਤਾਂ ਉਸ ਨੇ ਫਿਰ ਤੋਂ ਨਹਿਰ ਵਿਚ ਛਾਲ ਮਾਰ ਦਿੱਤੀ। ਸੰਸਥਾ ਵਰਕਰਾਂ ਵੱਲੋਂ ਅੌਰਤ ਨੂੰ ਤੁਰੰਤ ਨਹਿਰ ’ਚੋਂ ਬਾਹਰ ਕੱਢਿਆ ਗਿਆ। ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਅੌਰਤ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਇਸ ਲਈ ਉਸ ਨੇ ਹਸਪਤਾਲ ਜਾਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੰਸਥਾ ਵੱਲੋਂ ਪੀਡ਼ਤ ਅੌਰਤ ਅਮਰ ਦੇਵੀ (70) ਵਾਸੀ ਪਰਸਰਾਮ ਨਗਰ ਨੂੰ ਘਰ ਪਹੁੰਚਾਇਆ।