ਨੌਜਵਾਨ ਨੇ ਫਾਹ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

Thursday, Jul 19, 2018 - 05:22 AM (IST)

ਨੌਜਵਾਨ ਨੇ ਫਾਹ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਖੰਨਾ (ਸੁਨੀਲ)-ਪਿੰਡ ਕਾਹਨਪੁਰਾ ’ਚ ਬੀਤੀ ਦੇਰ ਰਾਤ ਇਕ ਨੌਜਵਾਨ ਨੇ ਪੱਖੇ ਨਾਲ ਫਾਹ  ਲੈ  ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।  ਪਰਿਵਾਰਕ ਮੈਂਬਰ ਉਸ ਨੂੰ ਸਿਵਲ ਹਸਪਤਾਲ ਖੰਨਾ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੰਦੇ ਹੋਏ ਲਾਸ਼ ਨੂੰ ਮੋਰਚਰੀ ਵਿਚ ਭਿਜਵਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜਗਰੂਪ (28) ਪੁੱਤਰ ਹਰਚੰਦ ਵਾਸੀ ਪਿੰਡ ਕਾਹਨਪੁਰਾ ਨੇ ਬੀਤੀ ਰਾਤ ਕਿਸੇ  ਮਾਨਸਿਕ ਪ੍ਰੇਸ਼ਾਨੀ  ਕਾਰਨ ਆਪਣੇ ਚਾਚੇ ਦੇ ਘਰ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਕ ਹੋਰ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਸੀ ਅਤੇ ਦੋ ਭਰਾਵਾਂ ਦੇ ਹਿੱਸੇ ਲਗਭਗ 9 ਏਕਡ਼ ਜ਼ਮੀਨ ਵੀ ਆਉਂਦੀ ਸੀ। ਪਿਛਲੇ ਕਾਫ਼ੀ ਸਮੇਂ ਤੋਂ ਜਗਰੂਪ ਨਾ ਹੀ  ਕਿਸੇ ਨਾਲ ਗੱਲਬਾਤ ਕਰਦਾ ਸੀ ਅਤੇ ਨਾ ਹੀ ਕਿਤੇ ਆ ਜਾ ਰਿਹਾ ਸੀ। ਦੋ ਦਿਨ ਪਹਿਲਾਂ ਘਰ ਵਾਲਿਆਂ ਨੂੰ ਬਿਨਾਂ ਦੱਸੇ ਉਹ ਆਪਣੀ ਸਵਿਫਟ ਕਾਰ ਲੈ ਕੇ ਕਿਤੇ ਚਲਾ ਗਿਆ ਸੀ ਅਤੇ ਮੰਗਲਵਾਰ ਦੁਪਹਿਰ ਨੂੰ ਵਾਪਸ ਪਿੰਡ ਆ ਗਿਆ ਸੀ। ਇਸ ਦੌਰਾਨ ਉਹ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਮੋਬਾਇਲ ਬੰਦ ਕਰ ਕੇ ਉਥੇ ਹੀ ਬੈਠਾ ਰਿਹਾ। ਉਸ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕਿਸੇ ਦੇ ਨਾਲ ਨਹੀਂ ਬੋਲਿਆ। ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਚਾਚੇ ਦੇ ਘਰ ਸੌਣ ਚਲਾ ਗਿਆ ਅਤੇ ਉਦੋਂ ਉਸ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਜਿਵੇਂ ਹੀ ਪਰਿਵਾਰ  ਦੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਉਸ ਨੂੰ  ਹਫੜਾ-ਦਫੜੀ ਦੀ ਹਾਲਤ ’ਚ ਸਿਵਲ ਹਸਪਤਾਲ ਲੈ ਗਏ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।  ਲਾਸ਼ ਨੂੰ ਪੋਸਟਮਾਰਟਮ ਦੇ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਗਿਆ। ਉਥੇ ਹੀ ਪੁਲਸ ਨੇ ਇਸ ਸਬੰਧ ਵਿਚ ਧਾਰਾ-174 ਦੀ ਕਾਰਵਾਈ ਕੀਤੀ ਹੈ।
 


Related News