ਮ੍ਰਿਤਕ ਕਿਸਾਨ ਦੇ ਮਾਮਲੇ ’ਚ ਨਾਮਜ਼ਦ ਫਰਾਰ ਤੀਜਾ ਮੁਲਜ਼ਮ ਗ੍ਰਿਫਤਾਰ

Friday, Jun 29, 2018 - 03:49 AM (IST)

ਮ੍ਰਿਤਕ ਕਿਸਾਨ ਦੇ ਮਾਮਲੇ ’ਚ ਨਾਮਜ਼ਦ ਫਰਾਰ ਤੀਜਾ ਮੁਲਜ਼ਮ ਗ੍ਰਿਫਤਾਰ

ਰਾਮਪੁਰਾ ਫੂਲ(ਤਰਸੇਮ)-ਸਥਾਨਕ ਸ਼ਹਿਰ ਨੇਡ਼ੇ ਪੈਂਦੇ ਪਿੰਡ ਲਹਿਰਾ ਧੂਰਕੋਟ ਦੇ ਖੁਦਕਸ਼ੀ ਕਰ ਗਏ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਨੰਬਰਦਾਰ ਦੇ ਮਾਮਲੇ ਵਿਚ ਨਾਮਜ਼ਦ ਫਰਾਰ ਚੱਲੇ ਆ ਰਹੇ ਤੀਜੇ ਮੁਲਜ਼ਮ ਡਾ. ਅਮਰਜੀਤ ਸ਼ਰਮਾ ਭਗਤਾ ਭਾਈਕਾ ਨੂੰ ਬੀਤੀ ਰਾਤ ਗ੍ਰਿਫਤਾਰ ਕਰਕੇ ਅੱਜ ਅਦਾਲਤ ਫੂਲ ਵਿਖੇ ਪੇਸ਼ ਕੀਤਾ ਗਿਆ ਤੇ ਪੁੱਛਗਿੱਛ ਲਈ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਏ ਜਾਣ ਦਾ ਸਮਾਚਾਰ ਹੈ। ਭਾਵੇਂ ਕਿ ਉਕਤ ਮੁਲਜ਼ਮ ਦੀ ਗ੍ਰਿਫਤਾਰੀ ਹੋ ਜਾਣ ’ਤੇ ਧਰਨਾਕਾਰੀ ਅੱਜ ਇਸ ਗੱਲ ’ਤੇ ਅਡ਼ ਗਏ ਕਿ ਜਦੋਂ ਤੱਕ ਇਸ ਮਾਮਲੇ ’ਚ ਬਾਅਦ ਵਿਚ ਨਾਮਜ਼ਦ ਕੀਤੇ ਗਏ ਗ੍ਰਿਫਤਾਰ ਤੀਜੇ ਮੁਲਜ਼ਮ ਦੀ ਪਤਨੀ ਸਮੇਤ ਸਾਲਾ ਤੇ ਸਾਲੇਹਾਰ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਇਹ ਧਰਨਾ ਜਾਰੀ ਰਹੇਗਾ। ਪਰ ਇਸ ਮੌਕੇ ’ਤੇ ਹਾਜ਼ਰ ਐੱਸ.ਪੀ. ਟ੍ਰੈਫਿਕ ਬਠਿੰਡਾ ਗੁਰਮੀਤ ਸਿੰਘ ਤੇ ਡੀ. ਐੱਸ. ਪੀ. ਫੂਲ ਜਸਵਿੰਦਰ ਸਿੰਘ ਚਾਹਲ ਵੱਲੋਂ ਧਰਨਕਾਰੀਆਂ ਨੂੰ ਵਿਸ਼ਵਾਸ਼ ਦਿਵਾਏ ਜਾਣ ’ਤੇ ਕਿ ਇਕ ਹਫਤੇ ਦੇ ਅੰਦਰ-ਅੰਦਰ ਬਾਕੀ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਵਿਸ਼ਵਾਸ਼ ਉਪਰੰਤ ਹੀ ਧਰਨਾਕਾਰੀਆਂ ਵੱਲੋਂ ਰੱਖੇ ਗਏ ਰੋਸ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਪੀਡ਼ਤ ਪਰਿਵਾਰ ਤੇ ਧਰਨਾਕਾਰੀਆਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਤੇ ਅੰਤਿਮ ਸੰਸਕਾਰ 29 ਜੂਨ, ਦਿਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਇਸ ਮੌਕੇ ਧਰਨੇ ਨੂੰ ਜੋਰਾਂ ਸਿੰਘ ਨਸਰਾਲੀ ਸੂਬਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਪੰਜਾਬ, ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਰਨੈਲ ਸਿੰਘ ਬਦਰਾ ਜ਼ਿਲਾ ਜਨਰਲ ਸਕੱਤਰ ਬਰਨਾਲਾ, ਅੌਰਤ ਜਥੇਬੰਦੀ ਦੀ ਜ਼ਿਲਾ ਪ੍ਰਧਾਨ ਹਰਿੰਦਰ ਬਿੰਦੂ, ਹਰਬੰਸ ਸਿੰਘ ਟਿੱਬਾ ਸਹਾਇਕ ਸਕੱਤਰ ਬਰਨਾਲਾ, ਬਲੌਰ ਸਿੰਘ ਛੰਨਾ ਬਲਾਕ ਪ੍ਰਧਾਨ ਬਰਨਾਲਾ, ਪਰਮਜੀਤ ਕੌਰ ਕੌਟਡ਼ਾ, ਪਰਮਜੀਤ ਕੌਰ ਪਿੱਥੋ, ਮੋਠੂ ਸਿੰਘ ਕੋਟਡ਼ਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੂੰਬਾ ਤੇ ਮੋਹਨ ਸਿੰਘ ਚੱਠੇ ਵਾਲਾ ਆਦਿ ਨੇ ਸੰਬੋਧਨ ਕੀਤਾ । 


Related News