ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਆਤਮਹੱਤਿਆ
Wednesday, Oct 04, 2017 - 02:54 AM (IST)
ਰਾਮਪੁਰਾ ਫੂਲ(ਰਜਨੀਸ਼)-ਪਿੰਡ ਬੁਰਜ ਗਿੱਲ ਵਿਖੇ ਕਿਸਾਨ ਭੁਪਿੰਦਰ ਸਿੰਘ (31) ਪੁੱਤਰ ਲਖਦੇਵ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਪਿਤਾ ਕੋਲ ਦੋ ਏਕੜ ਜ਼ਮੀਨ ਹੈ ਅਤੇ ਉਸ ਦੇ ਸਿਰ 5 ਲੱਖ ਦੇ ਕਰੀਬ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਹੈ, ਜਦਕਿ ਮ੍ਰਿਤਕ ਦੇ ਇਕ ਭਰਾ ਅਤੇ ਇਕ ਭੈਣ ਦਾ ਵਿਆਹ ਕਰਨਾ ਅਜੇ ਬਾਕੀ ਹੈ। ਮ੍ਰਿਤਕ ਭਰਾ ਤੇ ਭੈਣ ਦੇ ਵਿਆਹ 'ਤੇ ਕਰਜ਼ੇ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਰਾਤੀ ਖੇਤ 'ਚੋਂ ਕੀਟਨਾਸ਼ਕ ਦਵਾਈ ਪੀ ਕੇ ਆਇਆ ਅਤੇ ਕੁਝ ਸਮਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਆਹਿਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਮਹੀਨੇ ਦੀ ਇਕ ਬੱਚੀ ਨੂੰ ਛੱਡ ਗਿਆ। ਪੁਲਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
