7ਵੀਂ ਕਲਾਸ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, Oct 15, 2019 - 03:17 PM (IST)

7ਵੀਂ ਕਲਾਸ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਝਬਾਲ (ਨਰਿੰਦਰ)—ਸਥਾਨਕ ਅੱਡਾ ਝਬਾਲ ਬਾਬਾ ਜੱਲਣ ਕਲੋਨੀ 'ਚ ਇਕ ਸੱਤਵੀਂ ਕਲਾਸ 'ਚ ਪੜ੍ਹਦੇ ਵਿਦਿਆਰਥੀ ਗੁਰਦਿੱਤ ਸਿੰਘ (14 ਸਾਲ) ਵਲੋਂ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।   ਜਾਣਕਾਰੀ ਮੁਤਾਬਕ ਗੁਰਦਿੱਤ ਸਿੰਘ ਜਿਸ ਦੇ ਪਿਤਾ ਕੁਲਵੰਤ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮਾਤਾ ਸਿਮਰਨ ਕੌਰ ਬਾਹਰ ਕੰਮ ਕਰਨ (ਮਜ਼ਦੂਰੀ) ਗਈ ਹੋਈ ਸੀ ਅਤੇ ਅੱਜ ਸਕੂਲ ਤੋਂ ਛੁੱਟੀ ਹੋਣ ਕਰਕੇ ਘਰ 'ਚ ਦੋਵੇ ਭਰਾ ਇਕ ਛੋਟਾ ਗੁਰਲਾਲ ਸਿੰਘ (7 ਸਾਲ)ਹਾਜ਼ਰ ਸਨ ਕਿ ਗੁਰਦਿੱਤ ਸਿੰਘ ਜੋ ਕਿ ਖਾਲਸਾ ਸਕੂਲ ਬੀੜ ਸਾਹਿਬ ਵਿਖੇ ਸਤਵੀਂ ਕਲਾਸ 'ਚ ਪੜ੍ਹਦਾ ਹੈ ਨੇ ਅਚਾਨਕ ਅੰਦਰ ਵੜ੍ਹ ਕੇ ਕਮਰੇ 'ਚ ਲਟਕ ਰਹੇ ਪੱਖੇ ਨਾਲ ਪਰਨਾ ਬੰਨਕੇ ਫਾਹ ਲੈ ਲਿਆ ।ਜਦੋ ਉਸਦਾ ਛੋਟਾ ਭਰਾ ਗੁਰਲਾਲ ਸਿੰਘ ਅੰਦਰ ਗਿਆਂ ਤਾ ਉਸਨੇ ਪੱਖੇ ਨਾਲ ਗੁਰਦਿੱਤ ਨੂੰ ਲਟਕਦਾ ਵੇਖ ਕੇ ਬਾਹਰ ਜਾ ਕੇ ਰੌਲਾ ਪਾਇਆ ਤਾਂ ਨੇੜੇ-ਤੇੜੇ ਦੇ ਲੋਕਾਂ ਨੇ ਅੰਦਰ ਜਾ ਕੇ ਪੱਖੇ ਨਾਲ ਲਟਕ ਰਹੇ ਨੌਜਵਾਨ ਨੂੰ ਹੇਠਾ ਉਤਾਰਿਆਂ ਪਰ ਉਸ ਸਮੇਂ ਤੱਕ ਗੁਰਦਿੱਤ ਸਿੰਘ ਦੀ ਮੌਤ ਹੋ ਚੁੱਕੀ ਸੀ ।ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਤੋਂ ਥਾਣੇਦਾਰ ਵਿਪਨ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।


author

Shyna

Content Editor

Related News