ਕੋਰਟ ਕੰਪਲੈਕਸ ਦੇ ਬਾਹਰ ਪਈ ਭਾਜੜ, ਜਨਾਨੀ ਨੇ ਤੇਲ ਪਾ ਕੇ ਖੁਦ ਨੂੰ ਲਾ ਲਈ ਅੱਗ

Wednesday, Dec 23, 2020 - 05:54 PM (IST)

ਕੋਰਟ ਕੰਪਲੈਕਸ ਦੇ ਬਾਹਰ ਪਈ ਭਾਜੜ, ਜਨਾਨੀ ਨੇ ਤੇਲ ਪਾ ਕੇ ਖੁਦ ਨੂੰ ਲਾ ਲਈ ਅੱਗ

ਗੁਰਦਾਸਪੁਰ (ਸਰਬਜੀਤ) : ਅੱਜ ਕੋਰਟ ਕੰਪਲੈਕਸ ਦੇ ਬਾਹਰ ਇਕ ਜਨਾਨੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋੋਸ਼ਿਸ਼ ਕੀਤੀ। ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਨਾਨੀ ਦੀ ਮਾਸੀ ਨੇ ਦੱਸਿਆ ਕਿ ਪੀੜਤ ਮੋਨਾ ਲੀਜਾ ਪੁੱਤਰੀ ਚਾਨਣ ਮਸੀਹ ਵਾਸੀ ਖੁੰਡਾ ਜੋ ਕਿ ਇਕ ਪ੍ਰਾਈਵੇਟ ਹਸਪਤਾਲ ਵਿਚ ਸਟਾਫ਼ ਵਜੋਂ ਨੌਕਰੀ ਕਰਦੀ ਹੈ । ਉਨ੍ਹਾਂ ਨੇ ਅੱਗ ਲਗਾਉਣ ਦਾ ਕਾਰਨ ਇਹ ਦੱਸਿਆ ਕਿ ਮੋਨਾ ਲੀਜਾ ਦਾ ਆਪਣੀ ਚਾਚੀ ਨਾਲ ਘਰੇਲੂ ਜਾਇਦਾਦ ਸਬੰਧੀ ਕੇਸ ਚੱਲ ਰਿਹਾ ਹੈ ਪਰ ਇਸ ਸਬੰਧੀ ਕਾਫੀ ਪ੍ਰੇਸ਼ਾਨ ਸੀ। ਜਿਸ ਨੇ ਅੱਜ ਕੋਰਟ ਕੰਪਲੈਕਸ ਦੇ ਬਾਹਰ ਆਪਣੇ ਆਪ ਨੂੰ ਅੱਗ ਲਗਾ ਲਗਾਈ ।

ਇਸ ਦੌਰਾਨ ਉਥੇ ਤਾਇਨਾਤ ਪੁਲਸ ਅਧਿਕਾਰੀਆਂ ਤੇ ਉਸ ਦੇ ਰਿਸ਼ਤੇਦਾਰਾਂ ਤੇ ਅੱਗ ’ਤੇ ਕਾਬੂ ਪਾਇਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧੀ ਡਿਊਟੀ ਅਫਸਰ ਥਾਣਾ ਸਿਟੀ ਜਸਵੰਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਅਸੀ ਪੀੜਤ ਔਰਤ ਦੇ ਬਿਆਨ ਲੈਣ ਗਏ ਸੀ ਪਰ ਉਸ ਨੇ ਕਿਹਾ ਹੈ ਕਿ ਮੈਨੂੰ ਦਵਾਈ, ਟੀਕੇ ਲੱਗੇ ਹੋਏ ਹਨ ਇਸ ਕਰਕੇ ਮੈਂ ਬਿਆਨ ਦੇਣ ਤੋਂ ਅਸਮਰੱਥ ਹਾਂ। ਇਸ ਲਈ ਉਸ ਦੇ ਬਿਆਨਾਂ ਉਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Gurminder Singh

Content Editor

Related News