ਫਗਵਾੜਾ ’ਚ ਬਣੇ ਹਾਲਾਤ ਲਈ ਸ਼ੂਗਰ ਮਿੱਲ ਦੇ ਚੇਅਰਮੈਨ ਸੁਖਬੀਰ ਸੰਧਰ ਨੇ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

08/12/2022 4:26:43 PM

ਫਗਵਾੜਾ (ਵੈੱਬ ਡੈਸਕ, ਜਲੋਟਾ)— ਫਗਵਾੜਾ ’ਚ ਦਿੱਤੇ ਜਾ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਗੋਲ਼ਡਨ ਮਿਲਸ ਫਗਵਾੜਾ ਲਿਮਟਿਡ ਦੇ ਚੇਅਰਮੈਨ ਸੁਖਬੀਰ ਸੰਧਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਅੱਜ ਹਾਲਾਤ ਫਗਵਾੜਾ ’ਚ ਪੈਦਾ ਹੋਏ ਹਨ, ਉਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹਾਲ ’ਚ ਹੀ ਮੁੱਖ ਮੰਤਰੀ ਭਗੰਵਤ ਮਾਨ ਵੱਲੋਂ ਇਕ ਵੀਡੀਓ ’ਚ ਕਿਹਾ ਗਿਆ ਸੀ ਕਿ ਅਸੀਂ ਇਨ੍ਹਾਂ ਦੀ ਜ਼ਮੀਨ ਵੇਚ ਕੇ ਤੁਹਾਨੂੰ 20 ਕਰੋੜ ਰੁਪਏ ਦੇਣੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਇਹ ਕਿਹਾ ਜਾ ਰਿਹਾ ਹੈ ਕਿ ਸ਼ੂਗਰ ਮਿਲ ਦੇ ਮਾਲਕ ਯੂਕੇ ਭੱਜ ਗਏ ਹਨ, ਉਹ ਸਰਾਸਰ ਗਲਤ ਹੈ।  

ਇਹ ਵੀ ਪੜ੍ਹੋ:CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਅਸੀਂ ਭੱਜਣ ਵਾਲਿਆਂ ’ਚੋਂ ਨਹੀਂ ਹਾਂ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ 22 ਸਾਲ ਪਹਿਲਾਂ ਇਥੇ ਮਿੱਲ ਬੰਦ ਹੋ ਗਈ ਸੀ ਅਤੇ ਸਾਡੇ ਪਿਤਾ ਦਾ ਇੱਛਾ ਸੀ ਕਿ ਇਹ ਮਿੱਲ ਬਚਾਉਣੀ ਹੈ ਅਤੇ ਜ਼ਿੰਮੀਦਾਰਾਂ ਦਾ ਪੱਖ ਲੈ ਕੇ ਉਨ੍ਹਾਂ ਨੇ ਪਾਰਟਨਰਸ਼ਿਪ ’ਚ ਇਥੇ ਇਨਵੈਸਟਮੈਂਟ ਕਰਵਾਈ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮੈਂ ਭਾਰਤ ਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਇਹ ਵੇਚਣੀ ਚਾਹੁੰਦੇ ਹਨ ਉਹ ਜ਼ਮੀਨ ਅਸੀਂ ਡੇਢ ਸਾਲ ਪਹਿਲਾਂ ਵੇਚ ਚੁੱਕੇ ਹਾਂ।

ਅਸੀਂ ਜ਼ਿੰਮੀਦਾਰਾਂ ਦੇ ਪੈਸੇ ਦੇਣੇ ਸਨ ਤਾਂ ਅਸੀਂ ਜ਼ਮੀਨ ਵੇਚ ਦਿੱਤੀ। ਕੁਝ ਕਾਰਨਾਂ ਕਰਕੇ ਇਸ ਮਸਲਾ ’ਚ ਦੇਰੀ ਆਉਂਦੀ ਰਹੀ ਹੈ। ਲੋਕਲ ਕੁਝ ਜ਼ਿੰਮੀਦਾਰਾਂ ਨੇ ਹਰਿਆਣਾ ਕੋਰਟ ’ਚ ਕੇਸ ਪਾਇਆ ਸੀ ਕਿ ਇਹ ਮਿੱਲ ਨਹੀਂ ਪੱਟ ਹੋਣੀ ਚਾਹੀਦੀ, ਜਿਸ ਕਰਕੇ ਇਹ ਮਸਲੇ ’ਚ ਦੇਰੀ ਆਉਂਦੀ ਰਹੀ ਹੈ। ਮਾਰਚ 2022 ’ਚ ਲਗਾਤਾਰ ਮੇਰੇ ਨਾਲ ਕੁਝ ਜ਼ਿੰਮੀਦਾਰ ਭਰਾ ਵੀ ਮੇਰੀ ਸਪੋਰਟ ’ਚ ਕੇਸ ਲੜਨ ਲਈ ਜਾਂਦੇ ਰਹੇ ਹਨ। ਹੁਣ ਜਿਹੜੇ ਹਾਲਾਤ ਕਿਸਾਨਾਂ ਵੱਲੋਂ ਫਗਵਾੜਾ ’ਚ ਪੈਦਾ ਹੋਏ ਹਨ, ਉਨ੍ਹਾਂ ਲਈ ਮੈਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ।

ਇਹ ਵੀ ਪੜ੍ਹੋ: ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

ਜਿਕਰਯੋਗ ਹੈ ਕਿ ਸ਼ੂਗਰ ਮਿੱਲ ਵੱਲ ਰਹਿੰਦਾ ਬਕਾਇਆ ਨਾ ਦੇਣ ਦੇ ਵਿਰੋਧ ’ਚ ਫਗਵਾੜਾ ਵਿਖੇ ਹਾਈਵੇਅ ’ਤੇ ਬੈਠੇ ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਰੋਹ ’ਚ ਆਏ ਕਿਸਾਨਾਂ ਨੇ ਫਗਵਾੜਾ ਵਿਖੇ ਦੋਵੇਂ ਪਾਸਿਓਂ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਪਹਿਲਾਂ ਕਿਸਾਨਾਂ ਵੱਲੋਂ ਪਹਿਲਾਂ ਫਗਵਾੜਾ ਵਿਖੇ ਇਕ ਲੇਨ ਨੂੰ ਬੰਦ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਰੱਖੜੀ ਦਾ ਤਿਉਹਾਰ ਬੀਤਣ ਤੋਂ ਬਾਅਦ ਪੂਰਾ ਹਾਈਵੇਅ ਨੂੰ ਜਾਮ ਕਰਨਗੇ। ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿਲ ਦੇ ਕੋਲ ਕਿਸਾਨਾਂ ਦਾ 72 ਕਰੋੜ ਰੁਪਏ ਗੰਨੇ ਦਾ ਬਕਾਇਆ ਫਸਿਆ ਹੋਇਆ ਹੈ।

ਮਿੱਲ ਦੇ ਮਾਲਕ ਖ਼ੁਦ ਗਾਇਬ ਹਨ ਅਤੇ ਸਰਕਾਰ ਉਨ੍ਹਾਂ ਦੀ ਨਹੀਂ ਸੁਣ ਰਹੀ ਹੈ। ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਤਾਂ ਦੇ ਦਿੱਤਾ ਜਾਂਦਾ ਹੈ ਪਰ ਨਤੀਜਾ ਕੋਈ ਸਾਹਮਣੇ ਨਹੀਂ ਆਇਆ ਹੈ। ਕਿਸਾਨ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਅੱਗੇ ਮੰਗ ਰੱਖੀ ਸੀ ਕਿ ਮਿੱਲ ਨੂੰ ਕੁਰਕ ਕਰਕੇ ਕਿਸਾਨਾਂ ਦੀ ਪੈਂਡਿੰਗ ਰਾਸ਼ੀ ਦਿੱਤੀ ਜਾਵੇ। ਮੀਟਿੰਗ ’ਚ ਤਾਂ ਸਰਕਾਰ ਮੰਨ ਗਈ ਪਰ ਬਾਅਦ ’ਚ ਮੁਕਰ ਗਈ। ਉਥੇ ਹੀ ਅੱਜ ਦੂਵੇ ਪਾਸਿਓਂ ਕਿਸਾਨਾਂ ਵੱਲੋਂ ਹਾਈਵੇਅ ਜਾਮ ਕਰਨ ਨੂੰ ਲੈ ਕੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਬੇਸ਼ੱਕ ਪੁਲਸ ਵੱਲੋਂ ਰਸਤੇ ਡਾਇਵਰਟ ਕੀਤੇ ਗਏ ਹਨ ਪਰ ਫਿਰ ਵੀ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News