ਖੇਤ ’ਚ ਝੋਨਾ ਲਾਉਣ ਗਏ ਮਜ਼ਦੂਰ ਦੀ ਅਚਾਨਕ ਹੋਈ ਮੌਤ

06/24/2022 10:03:58 PM

ਸਰਦੂਲਗੜ੍ਹ (ਚੋਪੜਾ) : ਸਬ-ਡਵੀਜ਼ਨ ਦੇ ਪਿੰਡ ਕੁਸਲਾ ਵਿਖੇ ਖੇਤ ’ਚ ਝੋਨਾ ਲਾਉਣ ਗਏ ਮਜ਼ਦੂਰ ਮੇਲਾ ਸਿੰਘ (45) ਪੁੱਤਰ  ਬਖਸ਼ੀ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਗੂੰਜਿਆ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਮੁੱਦਾ, ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

ਅੱਜ ਸਵੇਰੇ ਜਦੋਂ ਅਸੀਂ ਖੇਤਾਂ ’ਚ ਝੋਨਾ ਲਾਉਣ ਗਏ ਤਾਂ ਝੋਨਾ ਲਾਉਂਦੇ ਸਮੇਂ ਮੇਰਾ ਪਤੀ ਮੇਲਾ ਸਿੰਘ ਅਚਾਨਕ ਬੇਹੋਸ਼ ਹੋ ਕੇ ਡਿਗ ਪਿਆ ਅਤੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਇਕ ਲੜਕਾ (16) ਅਤੇ ਲੜਕੀ (18) ਛੱਡ ਗਿਆ ਹੈ। ਮਜ਼ਦੂਰ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੇ ਬੱਚਿਆਂ ਦਾ ਸਹਾਰਾ ਬਣਦੇ ਹੋਏ ਤੁਰੰਤ ਮਾਲੀ ਸਹਾਇਤਾ ਦਿੱਤੀ ਜਾਵੇ।


Manoj

Content Editor

Related News