ਪ੍ਰੇਮਿਕਾ ਤੋਂ ਦੁਖੀ ਪ੍ਰੇਮੀ ਵੱਲੋਂ ਖੁਦਕੁਸ਼ੀ
Sunday, Jul 02, 2017 - 05:01 AM (IST)

ਧਨੌਲਾ (ਰਵਿੰਦਰ)— ਭੈਣੀ ਮਹਿਰਾਜ 'ਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਵਤੀਰੇ ਤੋਂ ਨਿਰਾਸ਼ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਦੋਂਕਿ ਪ੍ਰੇਮਿਕਾ ਖ਼ਿਲਾਫ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਸੰਗਰੂਰ ਸਿਟੀ ਥਾਣਾ ਦੇ ਮੁੱਖ ਮੁਨਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਹਰਦੀਪ ਸਿੰਘ ਵਾਸੀ ਭੈਣੀ ਮਹਿਰਾਜ ਹਾਲ ਆਬਾਦ ਸੰਗਰੂਰ ਦੇ ਪਿਤਾ ਅਮਰੀਕ ਸਿੰਘ ਪੁੱਤਰ ਆਤਮਾ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਦੇ ਪੁੱਤਰ ਹਰਦੀਪ ਸਿੰਘ (25) ਦੇ ਪਿੰਡ ਦੀ ਹੀ ਇਕ ਔਰਤ ਦੇ ਨਾਲ ਨਾਜਾਇਜ਼ ਸੰਬੰਧ ਸਨ। ਉਸਦੇ ਪੁੱਤਰ ਨੇ ਕੱਲ ਸ਼ਾਮ ਫ਼ੋਨ ਕਰ ਕੇ ਉਨ੍ਹਾਂ ਨੂੰ ਦੱਸਿਆ ਕਿ ਸੁਖਵਿੰਦਰ ਕੌਰ ਉਸ ਨਾਲ ਲੜਾਈ-ਝਗੜਾ ਕਰਦੀ ਹੈ, ਜਿਸ ਤੋਂ ਦੁਖੀ ਹੋ ਕੇ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਸੰਗਰੂਰ ਹਸਪਤਾਲ ਲਿਜਾ ਰਹੇ ਸਨ ਕਿ ਹਸਪਤਾਲ ਦੇ ਗੇਟ 'ਤੇ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੋ ਬੱਚਿਆਂ ਦੀ ਮਾਂ ਹੈ ਅਤੇ ਤਲਾਕਸ਼ੁਦਾ ਹੈ, ਜਿਸਦੇ ਸੰਬੰਧ ਉਨ੍ਹਾਂ ਦੇ ਪੁੱਤਰ ਨਾਲ ਸੀ, ਜੋ ਕਿ ਪਿੰਡ ਵਾਲਿਆਂ ਦੀ ਨਾਰਾਜ਼ਗੀ ਕਾਰਨ ਸੰਗਰੂਰ ਵਿਖੇ ਰਹਿ ਰਹੇ ਸਨ। ਕਾਰਵਾਈ ਸਬੰਧੀ ਸਿਟੀ ਥਾਣਾ ਸੰਗਰੂਰ ਦੇ ਦੀਪਇੰਦਰ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਕੌਰ ਪੁੱਤਰੀ ਆਤਮਾ ਸਿੰਘ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।