ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਕਰਦੇ ਸੀ ਤੰਗ, ਵਿਆਹੁਤਾ ਨੇ ਲਿਆ ਫਾਹਾ

Sunday, Jul 02, 2017 - 02:27 AM (IST)

ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਕਰਦੇ ਸੀ ਤੰਗ, ਵਿਆਹੁਤਾ ਨੇ ਲਿਆ ਫਾਹਾ

ਲੁਧਿਆਣਾ(ਰਿਸ਼ੀ)-ਵਿਆਹ ਦੇ ਬਾਅਦ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਾਲੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਇਸ ਤੋਂ ਦੁਖੀ ਹੋ ਕੇ 26 ਸਾਲ ਦੀ ਵਿਆਹੁਤਾ ਨੇ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦਸਮੇਸ਼ ਨਗਰ ਦੇ ਰਹਿਣ ਵਾਲੇ ਰਾਜ ਕੁਮਾਰ ਦੇ ਬਿਆਨ 'ਤੇ ਪਤੀ ਰਜਿੰਦਰ ਕੁਮਾਰ, ਦਿਓਰ ਟਿੰਕੂ, ਨਣਾਨ ਪ੍ਰਵੀਨ ਕੁਮਾਰੀ ਅਤੇ ਸੱਸ ਕਾਂਤਾ ਦੇਵੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਦਲਬੀਰ ਸਿੰਘ ਦੇ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿਤਾ ਨੇ ਦੱਸਿਆ ਕਿ ਮਾਰਚ 2016 'ਚ ਉਨ੍ਹਾਂ ਦੀ ਪੁੱਤਰੀ ਦਾ ਉਕਤ ਮੁਲਜ਼ਮ ਨਾਲ ਵਿਆਹ ਹੋਇਆ ਸੀ, ਜੋ ਹੌਜ਼ਰੀ ਇਕਾਈ ਵਿਚ ਕੰਮ ਕਰਦਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਕਈ ਵਾਰ ਉਨ੍ਹਾਂ ਨੇ ਮੰਗ ਪੂਰੀ ਕੀਤੀ ਤਾਂ ਕਿ ਪੁੱਤਰੀ ਦਾ ਘਰ ਬਰਬਾਦ ਨਾ ਹੋ ਜਾਵੇ ਪਰ ਅੱਜ ਉਨ੍ਹਾਂ ਤੋਂ ਦੁਖੀ ਹੋ ਕੇ ਸਵੇਰੇ 9 ਵਜੇ ਉਸਨੇ ਆਪਣੇ ਕਮਰੇ 'ਚ ਫਾਹਾ ਲੈ ਲਿਆ। ਪੁਲਸ ਦੇ ਅਨੁਸਾਰ ਨਣਾਨ ਜਦ ਸ਼ਿਲਪਾ ਨੂੰ ਬੁਲਾਉਣ ਲਈ ਕਮਰੇ 'ਚ ਗਈ ਤਾਂ ਉਸ ਦੀ ਲਾਸ਼ ਲਟਕਦੀ ਦੇਖ ਉਸ ਨੇ ਰੌਲਾ ਪਾਇਆ। ਜਿਸਦੇ ਬਾਅਦ ਪੁਲਸ ਨੂੰ ਫੋਨ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ। ਜਿਥੇ ਐਤਵਾਰ ਨੂੰ ਲਾਸ਼ ਦਾ ਪੋਸਟਮਾਟਮ ਕਰਵਾਇਆ ਜਾਵੇਗਾ।


Related News