ਚੰਡੀਗੜ੍ਹ ਦੇ ਪੁਲਸ ਥਾਣੇ ''ਚ ਸੀ. ਬੀ. ਆਈ. ਨੇ ਰੰਗੇ ਹੱਥੀਂ ਕਾਬੂ ਕੀਤਾ ਰਿਸ਼ਵਤ ਲੈਂਦਾ ਸਬ ਇੰਸਪੈਕਟਰ

Tuesday, Oct 24, 2017 - 03:32 PM (IST)

ਚੰਡੀਗੜ੍ਹ ਦੇ ਪੁਲਸ ਥਾਣੇ ''ਚ ਸੀ. ਬੀ. ਆਈ. ਨੇ ਰੰਗੇ ਹੱਥੀਂ ਕਾਬੂ ਕੀਤਾ ਰਿਸ਼ਵਤ ਲੈਂਦਾ ਸਬ ਇੰਸਪੈਕਟਰ

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਸੈਕਟਰ-31 ਸਥਿਤ ਪੁਲਸ ਥਾਣੇ 'ਚ ਸੀ. ਬੀ. ਆਈ. ਨੇ ਜਾਲ ਵਿਛਾ ਕੇ ਰਿਸ਼ਵਤ ਲੈਣ ਵਾਲੇ ਸਬ ਇੰਸਪੈਕਟਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨੂੰ ਛੱਡਣ ਲਈ ਸਬ ਇੰਸਪੈਕਟਰ ਮੋਹਨ ਉਸ ਦੇ ਪਰਿਵਾਰ ਕੋਲੋਂ 9 ਲੱਖ ਦੀ ਮੰਗ ਕਰ ਰਿਹਾ ਸੀ। ਇਸ ਰਕਮ 'ਚੋਂ ਜਦੋਂ ਸਬ ਇੰਸਪੈਕਟਰ ਪਰਿਵਾਰ ਵਾਲਿਆਂ ਕੋਲੋਂ 2 ਲੱਖ ਰੁਪਿਆ ਲੈ ਰਿਹਾ ਸੀ ਤਾਂ ਉਸ ਨੂੰ ਸੀ. ਬੀ. ਆਈ. ਵਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। 


Related News