ਸਬ ਇੰਸਪੈਕਟਰ ਕੁਲਦੀਪ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ

Monday, Oct 19, 2020 - 06:03 PM (IST)

ਸਬ ਇੰਸਪੈਕਟਰ ਕੁਲਦੀਪ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਧਰਮੂਚੱਕ ਜੋ ਕਿ ਇਸ ਵੇਲੇ ਪੁਲਸ ਸਾਂਝ ਕੇਂਦਰ ਮੱਤੇਵਾਲ ਵਿਖੇ ਤਾਇਨਾਤ ਸੀ, ਕਿ ਛੁੱਟੀ ਕਰਨ ਉਪਰੰਤ ਆਪਣੇ ਘਰ ਵਿਚ ਪੱਠੇ ਕੁਤਰਣ ਲੱਗਾ ਸੀ। ਇਸ ਦੌਰਾਨ ਅਚਾਨਕ ਬਿਜਲੀ ਦੀ ਤਾਰ 'ਤੇ ਪੈਰ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਤ ਹੋ ਗਈ।

ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ, ਬੇਟੀ ਹਰਜਿੰਦਰ ਕੌਰ ਤੇ ਬੇਟਾ ਵਰਿੰਦਰਜੀਤ ਸਿੰਘ ਛੱਡ ਗਿਆ ਹੈ। ਏ. ਐੱਸ. ਆਈ. ਕੁਲਦੀਪ ਸਿੰਘ ਦੀ ਮੌਤ 'ਤੇ ਸਮੂਹ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


author

Gurminder Singh

Content Editor

Related News