ਸਰਕਾਰ ਦੀਆਂ ਯੋਜਨਾਵਾਂ ਦਾ ਵਿਦਿਆਰਥੀ ਵੱਧ ਤੋਂ ਵੱਧ ਲਾਭ ਉਠਾਉਣ : ਪ੍ਰਸ਼ੋਤਮ ਲਾਲ ਸ਼ਰਮਾ
Friday, Sep 29, 2017 - 08:08 AM (IST)
ਧਰਮਕੋਟ (ਸਤੀਸ਼) - ਨੌਜਵਾਨਾਂ ਨੂੰ ਰੋਜ਼ਗਾਰ ਦੇ ਖੇਤਰ 'ਚ ਆਤਮ ਨਿਰਭਰ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ' ਤਹਿਤ ਮਨਜ਼ੂਰਸ਼ੁਦਾ ਬਾਲਾ ਜੀ ਐਜੂਕੇਸ਼ਨਲ ਸੁਸਾਇਟੀ ਧਰਮਕੋਟ ਵੱਲੋਂ ਕੌਸ਼ਲ ਮੇਲਾ ਕਰਵਾਇਆ ਗਿਆ।ਇਸ ਸਮੇਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਵੰਦਨਾ ਨੌਹਰੀਆ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਕੋਰਸਾਂ ਦੀ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ। ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਪ੍ਰਸ਼ੋਤਮ ਲਾਲ ਨਾਇਬ ਤਹਿਸੀਲਦਾਰ ਧਰਮਕੋਟ ਨੇ ਸੰਸਥਾ ਵੱਲੋਂ ਕਰਵਾਏ ਗਏ ਇਸ ਕੌਸ਼ਲ ਮੇਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।
ਇਸ ਦੌਰਾਨ ਟ੍ਰੇਨਿੰਗ ਪਾਰਟਨਰ ਵਿੱਦਿਆ ਕੇਅਰ ਦੇ ਖੇਤਰੀ ਮੈਨੇਜਰ ਮਨੀਸ਼ ਦੇਵ ਪਾਸੀ ਨੇ ਯੋਜਨਾ ਅਤੇ ਉਸ ਅਧੀਨ ਮੁਦਰਾ ਯੋਜਨਾ ਦੀ ਜਾਣਕਾਰੀ ਦਿੱਤੀ। ਸੰਸਥਾ ਦੇ ਅਮਿਤ ਨੌਹਰੀਆ ਅਤੇ ਵੰਦਨਾ ਨੌਹਰੀਆ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ 'ਚ ਰਮਨ ਕੁਮਾਰ ਜਿੰਦਲ ਪ੍ਰਧਾਨ ਸ਼ੈਲਰ ਯੂਨੀਅਨ, ਸਰਬਜੀਤ ਅਰੋੜਾ, ਸੁਖਵਿੰਦਰ ਸ਼ਰਮਾ, ਅਤੁਲ ਨੌਹਰੀਆ ਚੇਅਰਮੈਨ ਭਾਰਤ ਵਿਕਾਸ ਪ੍ਰੀਸ਼ਦ, ਮੰਗਤ ਰਾਮ ਗੋਇਲ ਪ੍ਰਧਾਨ ਮੰਦਰ ਕਮੇਟੀ, ਉਗਰਸੈਨ ਨੌਹਰੀਆ ਪ੍ਰਧਾਨ ਦੁਸਹਿਰਾ ਕਮੇਟੀ, ਨਿਸ਼ਾਂਤ ਨੌਹਰੀਆ ਟਰੱਸਟੀ ਏ. ਡੀ. ਕਾਲਜ, ਪੰਡਿਤ ਪ੍ਰੀਤਮ ਲਾਲ ਭਾਰਦਵਾਜ, ਰਜੇਸ਼ ਅਰੋੜਾ, ਗੌਰਵ ਸ਼ਰਮਾ ਆਦਿ ਮੌਜੂਦ ਸਨ।
