ਹੋਣਹਾਰ ਵਿਦਿਆਰਥੀ ਇਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ
Thursday, May 02, 2019 - 05:26 PM (IST)

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ 'ਜਗ ਬਾਣੀ' ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।
1. | |
ਪੱਧਰ: | ਰਾਸ਼ਟਰੀ ਪੱਧਰ |
ਸਕਾਲਰਸ਼ਿਪ: | ਐੱਚਡੀਐੱਫਸੀ ਬੈਂਕ ਐਜੂਕੇਸ਼ਨਲ ਕ੍ਰਾਈਸਿਸ ਸਕਾਲਰਸ਼ਿਪ ਸਪੋਰਟ 2019 |
ਬਿਓਰਾ: | ਐੱਚਡੀਐੱਫਸੀ ਬੈਂਕ ਦੇਸ਼ ਦੇ ਅਜਿਹੇ ਹੋਣਹਾਰ ਤੇ ਵਿੱਤੀ ਤੌਰ 'ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰ ਰਿਹਾ ਹੈ, ਜੋ ਕਿਸੇ ਵੀ ਪਰਿਵਾਰਕ ਸੰਕਟ ਦੇ ਚੱਲਦਿਆਂ ਆਪਣੀ ਸਿੱਖਿਆ ਨੂੰ ਅੱਧ-ਵਿਚਾਲੇ ਛੱਡਣ ਲਈ ਮਜਬੂਰ ਹਨ। ਸਕੂਲਾਂ ਅਤੇ ਕਾਲਜਾਂ ਵਿੱਚੋਂ ਵਿਦਿਆਰਥੀਆਂ ਜਾ ਡਰਾਪ-ਆਊਟ ਰੇਸ਼ੋ ਘੱਟ ਕਰਨਾ ਇਸ ਯੋਜਨਾ ਦਾ ਮੁੱਖ ਉਦੇਸ਼ ਹੈ। |
ਯੋਗਤਾ: | ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਪੀਐੱਚਡੀ, ਆਈਟੀਆਈ, ਡਿਪਲੋਮਾ ਜਾਂ ਪਾਲੀਟੈਕਨਿਕ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ, ਜੋ ਅਨਾਥ ਹਨ, ਵਿਸ਼ੇਸ਼ ਚੁਣੌਤੀਆਂ ਵਾਲੇ ਹਨ, ਜਿਸ ਦੇ ਮਾਤਾ-ਪਿਤਾ ਵਿਚੋਂ ਕੋਈ ਇਕ ਹੀ ਹੈ ਜਾਂ ਪਰਿਵਾਰ ਵਿਚ ਕਮਾਉਣ ਵਾਲੇ ਨੂੰ ਜਾਨਲੇਵਾ ਬਿਮਾਰੀ ਹੈ, ਉਨ੍ਹਾਂ ਦੀ ਨੌਕਰੀ ਚਲੀ ਗਈ ਹੈ, ਬਿਜ਼ਨਸ ਠੱਪ ਹੋ ਗਿਆ ਹੋਵੇ, ਪਿਛਲੇ ਤਿੰਨ ਸਾਲ ਜਾਂ ਇਸ ਤੋਂ ਘੱਟ ਸਮੇਂ ਵਿਚ ਕਮਾਉਣ ਵਾਲੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੋਵੇ, ਅਜਿਹੇ ਵਿਦਿਆਰਥੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। |
ਵਜ਼ੀਫ਼ਾ/ਲਾਭ: | 10,000 ਰੁਪਏ ਸਾਲਾਨਾ ਤਕ ਦੀ ਸਕੂਲ ਫੀਸ ਅਤੇ 25,000 ਰੁਪਏ ਸਾਲਾਨਾ ਤਕ ਦੀ ਫੀਸ ਗ੍ਰੈਜੂਏਸ਼ਨ, ਪੀਜੀ, ਆਈਟੀਆਈ, ਡਿਪਲੋਮਾ, ਪਾਲੀਟੈਕਨਿਕ ਦੇ ਵਿਦਿਆਰਥੀਆਂ ਦੀਆਂ ਸੰਸਥਾਵਾਂ ਨੂੰ ਸਿੱਧੇ ਤੌਰ 'ਤੇ ਅਦਾ ਕੀਤੀ ਜਾਵੇਗੀ। |
ਆਖ਼ਰੀ ਤਰੀਕ: | 15 ਜੂਨ, 2019 |
ਕਿਵੇਂ ਕਰੀਏ ਅਪਲਾਈ: | ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। |
ਅਪਲਾਈ ਕਰਨ ਲਈ ਲਿੰਕ | http://www.b4s.in/bani/HEC6 |
2. | |
ਪੱਧਰ: | ਰਾਸ਼ਟਰੀ ਪੱਧਰ |
ਸਕਾਲਰਸ਼ਿਪ: | ਜੀਈਵੀ ਮੈਮੋਰੀਅਲ ਮੈਰਿਟ ਸਕਾਲਰਸ਼ਿਪ 2019 ਫਾਰ ਲਾਅ ਸਟੂਡੈਂਟ |
ਬਿਓਰਾ: | ਡਾ. ਗ਼ੁਲਾਮ ਈ. ਵਾਹਨਵਤੀ ਸਕਾਲਰਸ਼ਿਪ ਫੰਡ ਦੁਆਰਾ ਅਜਿਹੇ ਭਾਰਤੀ ਵਿਦਿਆਰਥੀਆਂ ਨੂੰ, ਜੋ ਲਾਅ ਡਿਗਰੀ ਪ੍ਰੋਗਰਾਮ ਦੇ ਕਿਸੇ ਵੀ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਨੂੰ ਉਕਤ ਸਕਾਲਰਸ਼ਿਪ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਦੇ ਤਹਿਤ ਹੋਣਹਾਰ ਵਿਦਿਆਰਥੀ ਨੂੰ ਪ੍ਰਮੁੱਖ ਲਾਅ ਸੰਸਥਾਵਾਂ ਤੋਂ ਕਾਨੂੰਨੀ ਸਿੱਖਿਆ ਜਾਰੀ ਰੱਖਣ ਲਈ ਵਿੱਤੀ ਸਹਾਇਤਾ ਸਮੇਤ ਟ੍ਰੇਨਿੰਗ ਅਤੇ ਮੈਂਟਰਸ਼ਿਪ ਦਾ ਲਾਭ ਪ੍ਰਾਪਤ ਹੋਵੇਗਾ। |
ਯੋਗਤਾ: | ਉਮੀਦਵਾਰ ਮਾਨਤਾ ਪ੍ਰਾਪਤ ਭਾਰਤੀ ਲਾਅ ਇੰਸਟੀਚਿਊਟ ਤੋਂ ਐੱਲਐੱਲਬੀ/ਐੱਲਐੱਲਐੱਮ ਦੇ ਕਿਸੇ ਵੀ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੋਵੇ ਜਾਂ 2019 ਵਿਚ ਸੀਐੱਲਏਟੀ/ਐੱਲਐੱਸਏਟੀ/ਏਆਈਐੱਲਈਟੀ ਜਾਂ ਕੋਈ ਹੋਰ ਲਾਅ ਐਂਟਰੈਂਸ ਐਗਜ਼ਾਮ ਪਾਸ ਕੀਤਾ ਹੋਵੇ ਜਾਂ ਉਸ ਦੇ ਲਈ ਅਪਲਾਈ ਕੀਤਾ ਹੋਵੇ। 10ਵੀਂ ਅਤੇ 12ਵੀਂ ਕਲਾਸ ਵਿਚ 60 ਫ਼ੀਸਦੀ ਅੰਕ ਹੋਣ ਅਤੇ ਸਾਲਾਨਾ ਪਰਿਵਾਰਕ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ, ਉਹ ਅਪਲਾਈ ਕਰਨ ਦੇ ਯੋਗ ਹਨ। |
ਵਜ਼ੀਫ਼ਾ/ਲਾਭ: | ਚੁਣੇ ਗਏ ਵਿਦਿਆਰਥੀ ਨੂੰ ਟਿਊਸ਼ਨ ਫੀਸ ਅਤੇ ਹੋਰ ਵਿੱਦਿਅਕ ਖ਼ਰਚਿਆਂ ਲਈ 50 ਹਜ਼ਾਰ ਤੋਂ ਲੈ ਕੇ ਦੋ ਲੱਖ ਰੁਪਏ ਤਕ ਦੀ ਰਕਮ ਹਰ ਸਾਲ ਪ੍ਰਾਪਤ ਹੋਵੇਗੀ। ਮੈਂਟਰਸ਼ਿਪ ਪ੍ਰੋਗਰਾਮ ਤਹਿਤ ਭਾਰਤੀ ਨਿਆਂਪਾਲਿਕਾ ਦੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਵੀ ਪ੍ਰਾਪਤ ਹੋਵੇਗਾ। |
ਆਖ਼ਰੀ ਤਰੀਕ: | 31 ਮਈ, 2019 |
ਕਿਵੇਂ ਕਰੀਏ ਅਪਲਾਈ: | ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ | http://www.b4s.in/bani/GMM2 |
3. | |
ਪੱਧਰ: | ਰਾਸ਼ਟਰੀ ਪੱਧਰ |
ਸਕਾਲਰਸ਼ਿਪ: | ਨਰਸਿੰਗ ਸਕਾਲਰਸ਼ਿਪ ਫਾਰ ਗਰਲਜ਼, ਸਸਾਕਾਵਾ ਇੰਡੀਆ ਲੈਪਰੋਸੀ ਫਾਊਂਡੇਸ਼ਨ 2019 |
ਬਿਓਰਾ: | ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਅੰਗਰੇਜ਼ੀ ਵਿਸ਼ੇ ਨਾਲ 12ਵੀਂ ਪਾਸ ਭਾਰਤੀ ਵਿਦਿਆਰਥਣਾਂ, ਜੋ ਇੰਡੀਅਨ ਨਰਸਿੰਗ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਤੋਂ ਬੀਐੱਸਸੀ ਨਰਸਿੰਗ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੀਆਂ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀਆਂ ਹਨ। |
ਯੋਗਤਾ: | ਉਮੀਦਵਾਰ ਵਿੱਦਿਅਕ ਸੈਸ਼ਨ 2019-20 ਵਿਚ ਬੀਐੱਸਸੀ ਨਰਸਿੰਗ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ 'ਚ ਪੜ੍ਹ ਰਹੀ ਹੋਵੇ। ਉਮੀਦਵਾਰ ਦੀ ਉਮਰ ਅਪਲਾਈ ਕਰਨ ਸਮੇਂ 17 ਸਾਲ ਤੋਂ ਘੱਟ ਨਾ ਹੋਵੇ। ਉਸ ਦੇ ਮਾਤਾ-ਪਿਤਾ ਵਿਚੋਂ ਕੋਈ ਵੀ ਲੈਪਰੋਸੀ (ਕੁਸ਼ਟ ਰੋਗ) ਤੋਂ ਗ੍ਰਸਤ ਹੋਵੇ ਅਤੇ ਲੈਪਰੋਸੀ ਕਾਲੋਨੀ 'ਚ ਰਹਿ ਰਹੇ ਹੋਣ। |
ਵਜ਼ੀਫ਼ਾ/ਲਾਭ: | ਟਿਊਸ਼ਨ ਫੀਸ, ਐਡਮਿਸ਼ਨ ਫੀਸ, ਰਿਹਾਇਸ਼ ਅਤੇ ਭੋਜਨ ਲਈ ਹਰ ਸਾਲ 88,000 ਰੁਪਏ ਤਕ ਦੀ ਰਾਸ਼ੀ ਅਤੇ ਹੋਰਨਾਂ ਖ਼ਰਚਿਆਂ ਲਈ 1,000 ਰੁਪਏ ਦਾ ਮਹੀਨੇਵਾਰ ਭੱਤਾ ਪ੍ਰਾਪਤ ਹੋਵੇਗਾ। |
ਆਖ਼ਰੀ ਤਰੀਕ: | 31 ਮਈ, 2019 |
ਕਿਵੇਂ ਕਰੀਏ ਅਪਲਾਈ: | ਇਸ ਸਕਾਲਰਸ਼ਿਪ ਲਈ ਚਾਹਵਾਨ ਵਿਦਿਆਰਥਾਂ ਦਿੱਤੇ ਗਏ ਪਤੇ 'ਤੇ ਡਾਕ ਰਾਹੀਂ ਆਪਣੀ ਅਰਜ਼ੀ ਭੇਜੇ, ਪਤਾ ਹੈ - ਸਸਾਕਾਵਾ ਇੰਡੀਆ ਲੈਪਰੋਸੀ ਫਾਊਂਡੇਸ਼ਨ, ਦੂਸਰੀ ਮੰਜ਼ਿਲ, ਆਈਈਟੀਈ ਬਿਲਡਿੰਗ, 2, ਇੰਸਟੀਚਿਊਸ਼ਨਲ ਏਰੀਆ, ਲੋਧੀ ਰੋਡ, ਨਵੀਂ ਦਿੱਲੀ-110003 |
ਅਪਲਾਈ ਕਰਨ ਲਈ ਲਿੰਕ | http://www.b4s.in/bani/NSF23 |