ਹੋਣਹਾਰ ਵਿਦਿਆਰਥੀ ਇੰਝ ਕਰਨ ਸਕਾਲਰਸ਼ਿਪ ਲਈ ਅਪਲਾਈ

01/17/2019 4:31:08 PM

ਜਲੰਧਰ—ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਸਰਲਾ ਦੇਵੀ ਸਕਾਲਰਸ਼ਿਪ 2019
ਬਿਓਰਾ: ਭਾਰਤ ਦੇ ਕਿਸੇ ਵੀ ਰਾਜ ਵਿੱਚ ਰਹਿਣ ਵਾਲੇ ਵਿੱਤੀ ਤੌਰ 'ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਉਤਸ਼ਾਹਿਤ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਧਰਮਪਾਲ ਸਤਯਪਾਲ ਚੈਰੀਟੇਬਲ ਟਰੱਸਟ ਵੱਲੋਂ ਇਹ ਸਕਾਲਰਸ਼ਿਪ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿਦਿਆਰਥੀ, ਜੋ ਦਿੱਲੀ ਐੱਨਸੀਆਰ ਦੇ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ, ਯੂਨੀਵਰਸਿਟੀ ਤੋਂ ਸਾਇੰਸ, ਆਰਟਸ, ਕਾਮਰਸ ਵਿਚ ਡਿਗਰੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਨ ਅਤੇ ਸੀਏ, ਸੀਐੱਸ ਕੋਰਸ ਵਿਚ ਫਾਊਂਡੇਸ਼ਨ ਕਲੀਅਰ ਕਰ ਚੁੱਕੇ ਹੋਣ, ਉਹ ਵਿਦਿਆਰਥੀ ਇਸ ਸਕਾਲਰਸ਼ਿਪ ਲਈ ਅਪਲਾਈ ਕਾਰ ਕੇ ਲਾਭ ਲੈ ਸਕਦੇ ਹਨ।
ਯੋਗਤਾ: ਵਿਦਿਆਰਥੀ ਨੇ 12ਵੀਂ ਕਲਾਸ ਪੀਸੀਬੀ, ਪੀਸੀਐੱਮ ਜਾਂ ਪੀਸੀਐੱਮਬੀ ਸਟ੍ਰੀਮ ਨਾਲ ਘੱਟੋ ਘੱਟ 75 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਵਰਤਮਾਨ ਸਮੇਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿਚ ਐੱਮਬੀਬੀਐੱਸ, ਇੰਜੀਨੀਅਰਿੰਗ ਜਾਂ ਨਰਸਿੰਗ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਦੇ ਪਹਿਲੇ ਸਾਲ ਵਿਚ ਪੜ੍ਹ ਰਹੇ ਹੋਣ। ਆਰਟਸ ਵਿਚ ਐੱਲਐੱਲਬੀ, ਸਾਇਕੋਲੋਜੀ ਜਾਂ ਮਾਸਕਾਮ ਦੀ ਪੜ੍ਹਾਈ ਕਰ ਰਹੇ ਹੋਣ। ਵਿਦਿਆਰਥੀ ਦੀ ਪਰਿਵਾਰਕ ਆਮਦਨ 4.5 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਵਜ਼ੀਫ਼ਾ/ਲਾਭ: ਵੋਕੇਸ਼ਨਲ ਕੋਰਸ ਲਈ 15,000 ਰੁਪਏ, ਆਰਟਸ ਦੇ ਵਿਦਿਆਰਥੀ ਲਈ 20,000 ਰੁਪਏ ਅਤੇ ਕਾਮਰਸ (ਸੀਏ, ਸੀਐੱਸ) ਦੇ ਵਿਦਿਆਰਥੀਆਂ ਨੂੰ 25,000 ਰੁਪਏ ਅਤੇ ਸਾਇੰਸ ਵਿਸ਼ਿਆਂ ਲਈ 75,000 ਰੁਪਏ ਤਕ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਆਖ਼ਰੀ ਤਰੀਕ: 31 ਮਾਰਚ 2019
ਕਿਵੇਂ ਕਰੀਏ ਅਪਲਾਈ: ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ।
ਅਪਲਾਈ ਕਰਨ ਲਈ ਲਿੰਕ http://www.b4s.in/bani/SDS5

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਸਰਲਾ ਦੇਵੀ ਸਕਾਲਰਸ਼ਿਪ ਫਾਰ ਸਟੂਡੈਂਟਸ ਇਨ ਕ੍ਰਾਇਸਿਸ 2019
ਬਿਓਰਾ: ਦੇਸ਼ ਦੇ ਅਜਿਹੇ ਵਿਦਿਆਰਥੀ, ਜੋ ਨੌਵੀਂ ਜਮਾਤ ਤੋਂ ਬਾਅਦ ਆਪਣੀ ਸਿੱਖਿਆ ਜਾਰੀ ਰੱਖ ਸਕਣ 'ਚ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਇਹ ਮੁਸ਼ਕਿਲਾਂ ਕਿਸੇ ਵੀ ਪ੍ਰਕਾਰ ਦੀਆਂ ਹੋ ਸਕਦੀਆਂ ਹਨ, ਜਿਵੇਂ ਵਿਦਿਆਰਥੀ ਦੀ ਸਰੀਰਕ ਅਸਮਰਥਾ (ਵਿਸ਼ੇਸ਼ ਚੁਣੌਤੀਆਂ), ਮਾਪਿਆਂ 'ਚੋਂ ਇਕ ਜੀਅ ਦਾ ਹੋਣ (ਸਿਰਫ਼ ਮਾਤਾ ਹੋਵੇ), ਮਾਤਾ ਜਾਂ ਪਿਤਾ ਵਿੱਚੋਂ ਕੋਈ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋਵੇ ਜਾਂ ਵਿਦਿਆਰਥੀ ਖ਼ੁਦ ਅਜਿਹੀ ਕਿਸੇ ਬਿਮਾਰੀ ਤੋਂ ਪੀੜਤ ਹੋਵੇ ਜਾਂ ਵਿਦਿਆਰਥੀ ਅਨਾਥ ਹੋਵੇ। ਇਨ੍ਹਾਂ ਵਿੱਚੋਂ ਕਿਸੇ ਵੀ ਕਾਰਨ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਧਰਮਪਾਲ ਸਤਯਪਾਲ ਚੈਰੀਟੇਬਲ ਟਰੱਸਟ ਦੁਆਰਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਅੱਠਵੀਂ ਕਲਾਸ ਪਾਸ ਵਿਦਿਆਰਥੀ, ਜੋ ਨੌਵੀਂ ਕਲਾਸ ਤੋਂ ਬਾਅਦ ਕਿਸੇ ਵੀ ਵਿਸ਼ੇ ਨਾਲ ਦਿੱਲੀ ਐੱਨਸੀਆਰ ਵਿਚ ਆਪਣੀ ਉੱਚ ਸਿੱਖਿਆ ਨੂੰ ਜਾਰੀ ਰੱਖਣ ਦੇ ਅਸਮਰੱਥ ਹੋਣ। ਉਮੀਦਵਾਰ ਦੀ ਪਰਿਵਾਰਕ ਸਾਲਾਨਾ ਆਮਦਨ 4.5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਵਜ਼ੀਫ਼ਾ/ਲਾਭ: ਚੁਣੇ ਗਏ 100 ਵਿਦਿਆਰਥੀਆਂ ਨੂੰ 10,000 ਰੁਪਏ ਤਕ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਆਖ਼ਰੀ ਤਰੀਕ: 31 ਮਾਰਚ 2019
ਕਿਵੇਂ ਕਰੀਏ ਅਪਲਾਈ: ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/SDS6

 

3.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ:  ਐਮਪਾਵਰ ਗਲੋਬਲ ਸਿਟੀਜਨ ਸਕਾਲਰਸ਼ਿਪ ਪ੍ਰੋਗਰਾਮ 2019
ਬਿਓਰਾ: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ 12ਵੀਂ ਤੋਂ ਬਾਅਦ ਉੱਚ ਸਿੱਖਿਆ ਲਈ ਅਮਰੀਕਾ ਜਾਂ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਐਮਪਾਵਰ ਫਾਈਨਾਂਸ ਦੁਆਰਾ ਇਸ ਸਕਾਲਰਸ਼ਿਪ ਤਹਿਤ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਵਿਦਿਆਰਥੀ ਦੀ ਉਮਰ 18 ਸਾਲ ਤਕ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀ ਨੇ ਐਮਪਾਵਰ ਫਾਈਨਾਂਸ ਦੇ ਪਾਰਟਨਰ ਕਾਲਜ ਜਾਂ ਯੂਨੀਵਰਸਿਟੀ ਵਿਚ ਕੁੱਲਵਕਤੀ ਡਿਗਰੀ ਪ੍ਰੋਗਰਾਮ 'ਚ ਦਾਖ਼ਲਾ ਲਿਆ ਹੋਵੇ ਅਤੇ ਵਿਦਿਆਰਥੀ ਕੋਲ ਕਾਲਜ, ਯੂਨੀਵਰਸਿਟੀ ਦਾ ਆਫਰ ਲੈਟਰ ਵੀ ਹੋਣਾ ਚਾਹੀਦਾ ਹੈ।
ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤਕ ਹਰ ਸਾਲ 5,000 ਅਮਰੀਕੀ ਡਾਲਰ ਦੀ ਰਾਸ਼ੀ ਸਕਾਲਰਸ਼ਿਪ ਦੇ ਰੂਪ 'ਚ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 15 ਅਪ੍ਰੈਲ 2019
ਕਿਵੇਂ ਕਰੀਏ ਅਪਲਾਈ: ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/MGC1   

 


Shyna

Content Editor

Related News