ਲੋਕਾਂ ਦੇ ਦਿਲਾਂ ''ਚ ਹਮੇਸ਼ਾ ਵੱਸਦੇ ਰਹਿਣਗੇ ''ਮਨਮੀਤ ਸਿੰਘ ਭੁੱਲਰ'', ਕੈਨੇਡਾ ਨੇ ਦਿੱਤਾ ਇਹ ਸਨਮਾਨ

Thursday, Aug 24, 2017 - 03:34 PM (IST)

ਲੋਕਾਂ ਦੇ ਦਿਲਾਂ ''ਚ ਹਮੇਸ਼ਾ ਵੱਸਦੇ ਰਹਿਣਗੇ ''ਮਨਮੀਤ ਸਿੰਘ ਭੁੱਲਰ'', ਕੈਨੇਡਾ ਨੇ ਦਿੱਤਾ ਇਹ ਸਨਮਾਨ

ਕੈਲਗਰੀ— ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ। ਲੋੜਵੰਦਾਂ ਦੀ ਮਦਦ ਕਰਨ ਲਈ ਉਹ ਜਾਨ ਵੀ ਵਾਰ ਦਿੰਦੇ ਹਨ। ਅਜਿਹਾ ਹੀ ਜੀਵਨ ਸੀ ਕੈਲਗਰੀ 'ਚ ਰਹਿੰਦੇ ਗੁਰਸਿੱਖ ਦਸਤਾਰਧਾਰੀ ਸਾਬਕਾ ਮੰਤਰੀ ਸਵ. ਮਨਮੀਤ ਸਿੰਘ ਭੁੱਲਰ ਦਾ, ਜਿਨ੍ਹਾਂ ਨੇ ਰੈੱਡ ਡੀਅਰ ਨੇੜੇ ਰਾਸ਼ਟਰੀ ਮਾਰਗ-2 'ਤੇ ਬਰਫੀਲੇ ਤੂਫਾਨ ਵਿਚ ਫਸੇ ਇਕ ਵਿਅਕਤੀ ਦੀ ਮਦਦ ਕਰਦਿਆਂ 35 ਸਾਲ ਦੀ ਉਮਰ 'ਚ ਆਪਣੀ ਜਾਨ ਗੁਆ ਲਈ ਸੀ। ਬੁੱਧਵਾਰ ਨੂੰ ਕੈਨੇਡਾ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਨਾਮ 'ਤੇ ਸਕੂਲ ਦੀ ਸ਼ੁਰੂਆਤ ਕੀਤੀ ਗਈ। ਲੰਬੇ ਸਮੇਂ ਤੋਂ ਸਕੂਲ ਬਣਾਉਣ ਲਈ ਤਿਆਰੀਆਂ ਚੱਲ ਰਹੀਆਂ ਸਨ ਤੇ ਅਖੀਰ ਇਹ ਨਪੇਰੇ ਚੜ੍ਹਿਆ।

PunjabKesari
ਭੁੱਲਰ ਦੇ ਪਰਿਵਾਰ ਨੇ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੀ ਭੈਣ ਤਜਿੰਦਰ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦਾ ਨਾਂ ਅਜਿਹੀ ਸੰਸਥਾ ਨਾਲ ਜੁੜਿਆ ਹੈ ਜੋ ਬੱਚਿਆਂ ਨੂੰ ਸਿੱਖਿਆ ਦੇਵੇਗੀ । ਇਹ ਬਹੁਤ ਹੀ ਪੁੰਨ ਦਾ ਕੰਮ ਹੈ, ਜਿਸ 'ਚ ਹਿੱਸੇਦਾਰ ਬਣਨਾ ਉਨ੍ਹਾਂ ਲਈ ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਹੈ। ਇਸ ਸਕੂਲ ਵਿਚ ਲਗਭਗ 600 ਵਿਦਿਆਰਥੀਆਂ ਦੇ ਦਾਖਲ ਹੋਣ ਦੀ ਸਮਰੱਥਾ ਹੈ। ਸਕੂਲ 'ਚ ਹਰੇਕ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਕੇਵਿਨ ਬੌਰ ਨੂੰ ਬਣਾਇਆ ਗਿਆ ਹੈ।  ਉਦਘਾਟਨ ਸਮਾਗਮ ਵਿਚ ਬਲਜਿੰਦਰ ਸਿੰਘ ਭੁੱਲਰ, ਐਪੀ ਭੁੱਲਰ ਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।  


Related News