ਆਟੋ ਪਲਟਣ ਕਾਰਨ ਵਾਪਰੇ ਹਾਦਸੇ ਦੌਰਾਨ 7 ਵਿਦਿਆਰਥੀ ਜ਼ਖਮੀਂ

09/04/2019 2:56:51 PM

ਖਰੜ (ਅਮਰਦੀਪ) : ਖਰੜ-ਲੁਧਿਆਣਾ ਕੌਮੀ ਮਾਰਗ 'ਤੇ ਬੁੱਧਵਾਰ ਨੂੰ ਆਟੋ ਪਲਟਣ ਕਾਰਨ ਚੰਡੀਗੜ੍ਹ ਯੂਨੀਵਰੀਸਟੀ ਦੇ 7 ਵਿਦਿਆਰਥੀ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।

PunjabKesari

ਇਨ੍ਹਾਂ ਵਿਦਿਆਰਥੀਆਂ 'ਚੋਂ 2 ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਜ਼ਖਮੀਆਂ 'ਚ ਕਨਿਕਾ ਸ਼ਰਮਾ, ਅਮਿਤ ਕੁਮਾਰ, ਸਵਾਰਥੀ, ਇੰਦਰਜੀਤ ਕੌਰ, ਅੰਕੁਸ਼ ਅਤੇ ਮੋਨਿਕਾ ਸ਼ਾਮਲ ਹਨ।

PunjabKesari

ਜਾਣਕਾਰੀ ਮੁਤਾਬਕ ਚੰਡੀਗੜ੍ਹ ਸਾਈਡ ਤੋਂ ਇਕ ਕਾਰ ਜਾ ਰਹੀ ਸੀ, ਜਿਸ ਨੂੰ ਵਿਸ਼ਾਲ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਅਚਾਨਕ ਆਟੋ ਚਾਲਕ ਜਸਵਿੰਦਰ ਸਿੰਘ ਦਾ ਆਟੋ ਕਾਰ ਨਾਲ ਟਕਰਾ ਕੇ ਪਲਟ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।


Babita

Content Editor

Related News