ਸਮਰਾਲਾ ''ਚ ਚਾਈਨਾ ਡੋਰ ਕਾਰਨ 2 ਵਿਦੇਸ਼ੀ ਵਿਦਿਆਰਥੀ ਜ਼ਖਮੀ, ਹਸਪਤਾਲ ''ਚ ਦਾਖ਼ਲ

Friday, Jan 27, 2023 - 11:43 AM (IST)

ਸਮਰਾਲਾ ''ਚ ਚਾਈਨਾ ਡੋਰ ਕਾਰਨ 2 ਵਿਦੇਸ਼ੀ ਵਿਦਿਆਰਥੀ ਜ਼ਖਮੀ, ਹਸਪਤਾਲ ''ਚ ਦਾਖ਼ਲ

ਸਮਰਾਲਾ (ਵਿਪਨ) : ਸਮਰਾਲਾ 'ਚ ਚਾਈਨਾ ਡੋਰ ਦੇ ਕਾਰਨ ਇਕ ਵਿਦੇਸ਼ੀ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੇ ਲਹੂ-ਲੁਹਾਨ ਹੱਥ ਨੂੰ 15-16 ਟਾਂਕੇ ਲਾ ਕੇ ਜੋੜਿਆ ਗਿਆ, ਜਦੋਂ ਕਿ ਇਕ ਹੋਰ ਕੁੜੀ ਵੀ ਇਸ ਦੌਰਾਨ ਜ਼ਖਮੀ ਹੋ ਗਈ। ਫਿਲਹਾਲ ਦੋਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਹ ਦੋਵੇਂ ਵਿਦਿਆਰਥੀ ਸਮਰਾਲਾ 'ਚ ਪੈਂਦੇ ਕਟਾਣੀ ਟੈਕਨੀਕਲ ਕਾਲਜ 'ਚ ਪੜ੍ਹ ਰਹੇ ਹਨ। ਦੋਵੇਂ ਜਦੋਂ ਕਟਾਣੀ ਤੋਂ ਹੀਰਾ ਵੱਲ ਨੂੰ ਜਾ ਰਹੇ ਸਨ ਤਾਂ ਰਾਹ 'ਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

ਦੱਸਣਯੋਗ ਹੈ ਕਿ ਇਸ ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ 'ਚ ਭਾਵੇਂ ਪੁਲਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਹੈ ਪਰ ਇਸ ਸਖ਼ਤੀ ਦੇ ਬਾਵਜੂਦ ਵੀ ਪੰਤਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਈਨਾ ਡੋਰ ਨਾਲ ਖੂਬ ਪੰਤਗ ਉਡਾਈਆਂ ਜਾ ਰਹੀਆਂ ਹਨ।


author

Babita

Content Editor

Related News