ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 12ਵੀਂ ਦੀਆਂ ਵਿਦਿਆਰਥਣਾਂ ਨੂੰ 'ਜਨਮ ਅਸ਼ਟਮੀ' 'ਤੇ ਮਿਲਣਗੇ ਸਮਾਰਟਫ਼ੋਨ

Tuesday, Aug 11, 2020 - 02:41 PM (IST)

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 12ਵੀਂ ਦੀਆਂ ਵਿਦਿਆਰਥਣਾਂ ਨੂੰ 'ਜਨਮ ਅਸ਼ਟਮੀ' 'ਤੇ ਮਿਲਣਗੇ ਸਮਾਰਟਫ਼ੋਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ 12ਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਨੂੰ 12 ਅਗਸਤ ਨੂੰ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਸਮਾਰਟਫ਼ੋਨ ਵੰਡਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਪੰਜਾਬ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਸਕੂਲ ਸਿੱਖਿਆ ਮਹਿਕਮੇ ਪੰਜਾਬ ਵਲੋਂ 12ਵੀਂ ਜਮਾਤ 'ਚ ਪੜ੍ਹਦੀਆਂ ਸਰਕਾਰੀ ਸਕੂਲਾਂ ਦੀਆਂ  ਵਿਦਿਆਰਥਣਾਂ ਨੂੰ ਸਮਾਰਟਫ਼ੋਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪੋ-ਆਪਣੇ ਦਫ਼ਤਰ 'ਚ ਜਾਂ ਕਿਸੇ ਹੋਰ ਥਾਂ 'ਤੇ ਇਕ ਛੋਟਾ ਜਿਹਾ ਸਮਾਗਮ ਕਰਵਾਉਣ ਲਈ ਕਿਹਾ ਗਿਆ ਹੈ, ਜਦਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੂੰ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਵਿਚਾਰ-ਵਟਾਂਦਰਾ ਕਰਕੇ ਸਮਾਗਮ ਦੀ ਵਿਉਂਤਬੰਦੀ ਤਿਆਰ ਕਰਨ ਅਤੇ ਸਮਾਰਟਫ਼ੋਨ ਲੈਣ ਵਾਲੀਆਂ ਵਿਦਿਆਰਥਣਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਵਿਡ19 ਦੀ ਵਾਇਰਲ ਟੈਸਟਿੰਗ ਸਮਰੱਥਾ 'ਚ ਕੀਤਾ ਵਾਧਾ, 20,000 ਟੈਸਟ ਹੋਣਗੇ ਰੋਜ਼ਾਨਾ

ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਕੋਵਿਡ-19 ਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦੇ ਹੋਏ ਛੋਟੇ ਸਮਾਗਮ 'ਚ ਲਿਆਉਣ ਲਈ ਪ੍ਰਬੰਧ ਪੂਰੇ ਕਰਨ ਲਈ ਵੀ ਕਿਹਾ ਗਿਆ ਹੈ। ਇਸ ਸਬੰਧੀ  ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਜੀਤ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ, ਸੁਖਦਰਸ਼ਨ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਫੋਨ ਵੰਡੇ ਜਾ ਰਹੇ ਹਨ, ਜਿੰਨ੍ਹਾਂ 'ਚੋਂ 12 ਅਗਸਤ ਨੂੰ ਪਹਿਲੇ ਦਿਨ ਡੀ. ਸੀ. ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥਣਾਂ ਨੂੰ ਉੱਤਮ ਕੁਆਲਿਟੀ ਦੇ ਫੋਨ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਬੇਹਤਰੀਨ ਆਏ ਸਨ। ਅੱਜ ਦੇ ਕੋਰੋਨਾ ਜਿਹੇ ਚੁਣੌਤੀਪੂਰਨ ਸਮੇਂ ਦੌਰਾਨ ਵੀ ਆਨਲਾਈਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਲਈ ਇਹ ਮੋਬਾਈਲ ਫੋਨ ਬਹੁਤ ਸਹਾਇਕ ਸਿੱਧ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਨੇਤਾਵਾਂ ਨੂੰ ਦਿੱਤੀ 'ਸੁਰੱਖਿਆ' ਬਾਰੇ ਕੈਪਟਨ ਨੇ ਲਿਆ ਅਹਿਮ ਫ਼ੈਸਲਾ

ਕਿਸ ਜ਼ਿਲ੍ਹੇ 'ਚ ਕਿੰਨੇ ਸਮਾਰਟਫ਼ੋਨ ਦਿੱਤੇ ਜਾਣਗੇ:
ਅੰਮ੍ਰਿਤਸਰ – 13471, ਬਰਨਾਲਾ – 3792, ਬਠਿੰਡਾ - 8955, ਫਰੀਦਕੋਟ - 3812, ਫ਼ਤਹਿਗੜ੍ਹ ਸਾਹਿਬ - 3991, ਫਾਜ਼ਿਲਕਾ - 8663, ਫਿਰੋਜ਼ਪੁਰ - 5168, ਗੁਰਦਾਸਪੁਰ - 12703, ਹੁਸ਼ਿਆਰਪੁਰ - 10584, ਜਲੰਧਰ - 11894, ਕਪੂਰਥਲਾ - 4306, ਲੁਧਿਆਣਾ - 16682, ਮਾਨਸਾ - 6227, ਮੋਗਾ - 6348, ਸ੍ਰੀ ਮੁਕਤਸਰ ਸਾਹਿਬ - 6175, ਪਟਿਆਲਾ - 13926, ਪਠਾਨਕੋਟ - 5283, ਰੂਪਨਗਰ - 4721, ਸੰਗਰੂਰ - 11179, ਐੱਸ. ਏ. ਐੱਸ. ਨਗਰ - 5686, ਐੱਸ. ਬੀ. ਐੱਸ. ਨਗਰ -3762 ਅਤੇ ਤਰਨਤਾਰਨ - 6417। 


author

Anuradha

Content Editor

Related News