ਵਿਦਿਆਰਥੀਆਂ ਨੂੰ ਲਿਜਾ ਰਹੀ ਕਾਲਜ ਦੀ ਬੱਸ ਪਲਟੀ
Friday, Aug 11, 2017 - 10:11 PM (IST)

ਬਟਾਲਾ/ਕਲਾਨੌਰ (ਬੇਰੀ, ਮਨਮੋਹਨ)-ਕਲਾਨੌਰ ਤੋਂ ਥੋੜ੍ਹੀ ਦੂਰੀ 'ਤੇ ਅੱਡਾ ਨੜਾਂਵਾਲੀ ਦੇ ਨਜ਼ਦੀਕ ਕਾਲਜ ਦੀ ਇਕ ਬੱਸ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ 'ਚ ਸਵਾਰ ਵਿਦਿਆਰਥੀ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿਖੇ ਸਥਿਤ ਇਕ ਪੋਲੀਟੈਕਨੀਕਲ ਕਾਲਜ ਦੀ ਬੱਸ ਰੋਜ਼ਾਨਾਂ ਦੀ ਤਰ੍ਹਾਂ ਕਲਾਨੌਰ ਤੋਂ ਵਿਦਿਅਰਥੀਆਂ ਨੂੰ ਲੈ ਕੇ ਗੁਰਦਾਸਪੁਰ ਜਾ ਰਹੀ ਸੀ ਕਿ ਜਦ ਉਹ ਅੱਡਾ ਨੜਾਂਵਾਲੀ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਬੱਸ ਦਾ ਸੰਤੁਲਨ ਵਿਗੜਣ ਕਾਰਨ ਬੱਸ ਪਲਟ ਗਈ। ਇਸ ਘਟਨਾ ਦੇ ਵਾਪਰਦੇ ਹੀ ਨਜ਼ਦੀਕੀ ਲੋਕ ਤੁਰੰਤ ਸਹਾਇਤਾ ਲਈ ਪਹੁੰਚ ਗਏ ਅਤੇ ਬੱਸ 'ਚੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ।
ਇਸ ਸਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਰਾਜਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ ਸਬੰਧੀ ਸਮਾਚਾਰ ਮਿਲਦੇ ਹੀ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚ ਗਈ ਸੀ ਅਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਸਾਰੇ ਵਿਦਿਆਰਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ।