ਵਿਦਿਆਰਥੀਆਂ ਪਿੰਗਲਾਘਰ ਦੇ ਸਪੈਸ਼ਲ ਬੱਚਿਆਂ ਨਾਲ ਮਨਾਈ ਹੋਲੀ
Friday, Mar 02, 2018 - 06:12 AM (IST)

ਜਲੰਧਰ, (ਵਿਸ਼ੇਸ਼)— ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਪਿੰਗਲਾਘਰ ਦੇ ਸਪੈਸ਼ਲ ਬੱਚਿਆਂ ਅਤੇ ਬਜ਼ੁਰਗਾਂ ਨਾਲ ਰੰਗਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੋਲੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਪਿੰਗਲਾਘਰ ਦੇ ਬੱਚਿਆਂ ਅਤੇ ਸੇਂਟ ਸੋਲਜਰ ਇੰਟਰ ਕਾਲਜ ਬ੍ਰਾਂਚ ਦੇ ਵਿਦਿਆਰਥੀਆਂ ਨੇ ਲਾਲ, ਹਰੇ ਅਤੇ ਗੁਲਾਬੀ ਰੰਗ ਇਕ-ਦੂਜੇ ਨੂੰ ਲਾ ਕੇ ਹੋਲੀ ਖੇਡਦੇ ਹੋਏ ਪਾਣੀ ਦੀ ਬੱਚਤ ਅਤੇ ਵਾਤਾਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ। ਭੇਦਭਾਵ ਤੋਂ ਉੱਪਰ ਉੱਠ ਕੇ ਸਾਰੇ ਤਿਉਹਾਰ ਮਿਲ ਕੇ ਮਨਾਉਣ ਨੂੰ ਕਿਹਾ। ਸ਼੍ਰੀਮਤੀ ਚੋਪੜਾ ਨੇ ਸਾਰਿਆਂ ਦੇ ਮੱਥੇ 'ਤੇ ਟਿੱਕਾ ਲਾ ਕੇ ਅਤੇ ਮੂੰਹ ਮਿੱਠਾ ਕਰਵਾਇਆ ਅਤੇ ਹੋਲੀ ਦੀ ਵਧਾਈ ਦਿੱਤੀ।