ਲਿੰਕ ਅਪਲੋਡ ਨਹੀਂ, ਕਈ ਘੰਟੇ ਇੰਤਜ਼ਾਰ ਤੋਂ ਬਾਅਦ ਵਿਦਿਆਰਥੀ ਪਰੇਸ਼ਾਨ

05/21/2019 1:54:57 PM

ਚੰਡੀਗੜ੍ਹ (ਵੈਭਵ) : ਦਸਵੀਂ ਦੀ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਸੋਮਵਾਰ ਤੋਂ ਸਕੂਲਾਂ 'ਚ 11ਵੀਂ 'ਚ ਦਾਖਲੇ ਲਈ ਸਿੱਖਿਆ ਵਿਭਾਗ ਵਲੋਂ ਪਹਿਲੀ ਕੌਂਸਲਿੰਗ ਦਾ ਆਯੋਜਨ ਕੀਤਾ ਗਿਆ ਪਰ ਪਹਿਲੇ ਹੀ ਦਿਨ ਬੱਚਿਆਂ ਦੇ ਨਿਰਾਸ਼ਾ ਹੱਥ ਲੱਗੀ। ਸੋਮਵਾਰ ਨੂੰ ਸੈਸ਼ਨ 2019-20 ਦਾ ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਲਿੰਕ ਦੇ ਦੇਰੀ ਨਾਲ ਅਪਲੋਡ ਹੋਣ ਕਾਰਨ ਕਈ ਸਕੂਲਾਂ 'ਚ ਜਿੱਥੇ ਬੱਚਿਆਂ ਨੂੰ ਮੰਗਲਵਾਰ ਨੂੰ ਆਉਣ ਲਈ ਕਿਹਾ ਗਿਆ, ਉੱਥੇ ਹੀ ਕਈ ਸਕੂਲ ਅਜਿਹੇ ਵੀ ਸਨ, ਜਿਨ੍ਹਾਂ ਨੇ ਦੁਪਹਿਰ ਕਰੀਬ 3 ਵਜੇ ਤੱਕ ਵਿਦਿਆਰਥੀਆਂ ਦੇ ਫਾਰਮ ਭਰੇ। ਜੀ. ਐੱਮ. ਐੱਸ. ਐੱਸ.-44 ਅਤੇ ਜੀ. ਐੱਸ. ਐੱਸ. ਐੱਸ.-ਮੌਲੀਜਾਗਰਾਂ 'ਚ ਦੁਪਹਿਰ ਤੱਕ ਡਮੀ ਫਾਰਮ ਰਾਹੀਂ ਬੱਚਿਆਂ ਨੂੰ ਸਾਰੀ ਜਾਣਕਾਰੀ ਮੁੱਹਈਆ ਕਰਵਾਈ ਗਈ। ਇਸ ਦੇ ਨਾਲ ਹੀ ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਫਾਰਮ ਭਰਨ 'ਚ ਸਮੱਸਿਆ ਆਵੇਗੀ ਤਾਂ ਉਹ ਕਿਸੇ ਵੀ ਸਕੂਲ 'ਚ ਜਾ ਕੇ ਮਦਦ ਮੰਗ ਸਕਦਾ ਹੈ। 


Babita

Content Editor

Related News