ਵਿਦਿਆਰਥੀਆਂ ਲਈ ਪਰੇਸ਼ਾਨੀ ਬਣੀ ਸੰਘਣੀ ਧੁੰਦ
Tuesday, Jan 01, 2019 - 03:15 PM (IST)

ਪਟਿਆਲਾ (ਬਖਸ਼ੀ)—ਦਿਨ ਪ੍ਰਤੀ ਦਿਨ ਪੰਜਾਬ 'ਚ ਠੰਡ ਵੱਧਦੀ ਜਾ ਰਹੀ ਹੈ। ਸੰਘਣੀ ਧੁੰਦ ਦੇ ਚੱਲਦੇ ਪੰਜਾਬ 'ਚ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਧੁੰਦ ਦੇ ਕਾਰਨ ਗੱਡੀਆਂ ਦੀ ਰਫਤਾਰ ਵੀ ਘੱਟ ਹੋ ਗਈ ਹੈ। ਜਿਸ ਦੇ ਚੱਲਦਿਆਂ ਡਰਾਇਵਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਧੁੰਦ ਕਾਰਨ ਬੱਚੇ ਵੀ ਸਕੂਲ ਲੇਟ ਪਹੁੰਚ ਰਹੇ ਹਨ। ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ਦੀਆਂ ਛੁੱਟੀਆਂ 'ਚ ਵਾਧਾ ਕੀਤਾ ਜਾਵੇ।