7ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਕਾਰਣ ਜਾਣ ਹੋਵੇਗੀ ਹੈਰਾਨੀ

Friday, Nov 06, 2020 - 06:22 PM (IST)

7ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਕਾਰਣ ਜਾਣ ਹੋਵੇਗੀ ਹੈਰਾਨੀ

ਜੀਰਕਪੁਰ (ਮੇਸ਼ੀ) : ਪੁਲਸ ਚੌਂਕੀ ਬਲਟਾਣਾ ਅਧੀਨ ਪੈਂਦੇ ਹਰਮਿਲਾਪ ਨਗਰ ਵਿਖੇ ਸੱਤਵੀਂ ਜਮਾਤ 'ਚ ਪੜ੍ਹਦੀ ਇਕ 13 ਸਾਲਾ ਬੱਚੀ ਵੱਲੋਂ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 13 ਸਾਲਾ ਸ਼ਗੁਨ ਹਰਮਿਲਾਪ ਨਗਰ 'ਚ ਦੁਕਾਨ ਨੰਬਰ-14 ਦੇ ਉਪਰ ਬਣੇ ਘਰ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਜੋ ਕਿ ਖੇਡਣ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਝਿੜਕਿਆ ਸੀ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 4 ਘੰਟੇ ਸੜਕ 'ਤੇ ਤੜਫਦੇ ਰਹੇ ਪਿਓ-ਪੁੱਤ

ਘਟਨਾ ਸ਼ਾਮ ਲਗਭਗ 6 ਵਜੇ ਦੀ ਹੈ, ਜਦੋਂ ਸ਼ਗੁਨ ਦਾ ਪਰਿਵਾਰ ਹੇਠਾਂ ਦੁਕਾਨ 'ਚ ਸੀ ਤਾਂ ਉਸਨੇ ਉਪਰ ਆਪਣੇ ਘਰ ਦੀ ਦੂਜੀ ਮੰਜ਼ਿਲ ਦੀ ਛੱਤ 'ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਬਲਟਾਣਾ ਚੌਂਕੀ ਦੀ ਪੁਲਸ ਮੌਕੇ 'ਤੇ ਪੁੱਜੀ ਜਿਨ੍ਹਾਂ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ 'ਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਭੇਜ ਦਿੱਤਾ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਮੌਤ


author

Gurminder Singh

Content Editor

Related News