ਕਦੋਂ ਤੱਕ ਵਿਦਿਆਰਥੀਆਂ ਤੇ ਹੋਰਾਂ ਦੀ ਜ਼ਿੰਦਗੀ ਲੱਗੇਗੀ ਦਾਅ ’ਤੇ?
Friday, Mar 05, 2021 - 06:53 PM (IST)
*ਜ਼ਿਲਾ ਪ੍ਰਸ਼ਾਸਨ ਨੂੰ ਚੁੱਕਣੇ ਚਾਹੀਦੇ ਨੇ ਸਖ਼ਤ ਕਦਮ
ਜਲੰਧਰ (ਰੱਤਾ) : ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜਿਸ ਤਰ੍ਹਾਂ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਨਾਲ ਹੀ ਐਕਟਿਵ ਮਰੀਜ਼ਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਅਜਿਹੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 100-125 ਦੇ ਨੇੜੇ ਹੀ ਸੀ। ਵੀਰਵਾਰ ਨੂੰ ਇਕਦਮ ਇਹ ਅੰਕੜਾ ਵਧ ਕੇ 242 ’ਤੇ ਪਹੁੰਚ ਗਿਆ ਅਤੇ ਇਨ੍ਹਾਂ ਵਿਚੋਂ ਕਈ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਸ਼ਾਮਲ ਪਾਏ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੇ ਮਾਸਕ ਨਾ ਪਹਿਨਣ ਵਾਲਿਆਂ ਨੂੰ ਜੁਰਮਾਨਾ ਕਰਨ ਦੀ ਵਿਵਸਥਾ ਤਾਂ ਕੀਤੀ ਹੋਈ ਹੈ, ਜਦੋਂ ਕਿ ਬਾਜ਼ਾਰਾਂ ਵਿਚ ਵਧੇਰੇ ਲੋਕ ਬਿਨਾਂ ਮਾਸਕ ਦੇ ਹੀ ਘੁੰਮਦੇ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਇਥੇ ਹੀ ਬਸ ਨਹੀਂ, ਜਿਹੜੇ ਸਕੂਲਾਂ ਵਿਚ ਵਿਦਿਆਰਥੀ ਜਾਂ ਸਟਾਫ ਮੈਂਬਰ ਪਾਜ਼ੇਟਿਵ ਆ ਰਹੇ ਹਨ, ਉਨ੍ਹਾਂ ਸਕੂਲਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਬੰਦ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਿਦਨੋ-ਦਿਨ ਕੋਰੋਨਾ ਦੇ ਕੇਸ ਵਧਦੇ ਹੀ ਜਾ ਰਹੇ ਹਨ। ਕਦੋਂ ਤੱਕ ਸਕੂਲਾਂ ਦੇ ਵਿਦਿਆਰਥੀਆਂ, ਸਟਾਫ ਮੈਂਬਰਾਂ ਤੇ ਹੋਰਾਂ ਦੀ ਜ਼ਿੰਦਗੀ ਦਾਅ ’ਤੇ ਲਗਾਈ ਜਾਵੇਗੀ । ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਲਾਤ ਵਿਗੜਣ ਤੋਂ ਪਹਿਲਾਂ ਉਹ ਸਖ਼ਤ ਕਦਮ ਚੁੱਕੇ ਤਾਂ ਕਿ ਕੋਰੋਨਾ ਨੂੰ ਇਕ ਵਾਰ ਫਿਰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਕਹਿਰ, 2 ਸਾਲ ਦੀ ਬੱਚੀ ਸਮੇਤ 177 ਦੀ ਰਿਪੋਰਟ ਆਈ ਪਾਜ਼ੇਟਿਵ
‘ਜਗ ਬਾਣੀ’ ਦੀ ਪਾਠਕਾਂ ਨੂੰ ਸਲਾਹ ਹੁਣ ਫਿਰ ਚੌਕਸ ਰਹਿਣ ਦੀ ਲੋੜ
ਕੋਰੋਨਾ ਤੋਂ ਕਿਵੇਂ ਕਰੀਏ ਬਚਾਅ
* ਮਾਸਕ ਜ਼ਰੂਰ ਪਹਿਨੋ
* ਹੱਥ ਹਮੇਸ਼ਾ ਸਾਫ ਰੱਖੋ
* ਨਿਸ਼ਚਿਤ ਵਕਫੇ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
* ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਦੇ ਰਹੋ
* ਛਿੱਕਣ ਅਤੇ ਖੰਘਣ ਸਮੇਂ ਮੂੰਹ ਅਤੇ ਨੱਕ ਨੂੰ ਟਿਸ਼ੂ ਨਾਲ ਢੱਕ ਲਓ, ਇਸ ਤੋਂ ਬਾਅਦ ਟਿਸ਼ੂ ਨੂੰ ਬੰਦ ਡਸਟਬਿਨ ਵਿਚ ਸੁੱਟ ਦਿਓ
* ਜਿਨ੍ਹਾਂ ਨੂੰ ਸਰਦੀ, ਜ਼ੁਕਾਮ ਜਾਂ ਫਲੂ ਹੈ, ਉਨ੍ਹਾਂ ਤੋਂ ਦੂਰ ਰਹੋ
* ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰੋ
* ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ
ਇਹ ਵੀ ਪੜ੍ਹੋ : ‘ਰਹਿਣ ਲਈ ਦੇਸ਼ ਦੇ ਸਭ ਤੋਂ ਬਿਹਤਰ ਸ਼ਹਿਰਾਂ ਦੀ ਸੂਚੀ ਵਿਚ 29ਵੇਂ ਸਥਾਨ ’ਤੇ ਖਿਸਕਿਆ ਚੰਡੀਗੜ੍ਹ’
ਕੀ ਹਨ ਕੋਰੋਨਾ ਦੇ ਮੁੱਖ ਲੱਛਣ
* ਬੁਖਾਰ
* ਸੁੱਕੀ ਖੰਘ
* ਸਾਹ ਲੈਣ ਵਿਚ ਤਕਲੀਫ
* ਕੁਝ ਮਰੀਜ਼ਾਂ ਵਿਚ ਨੱਕ ਵਗਣਾ
* ਗਲੇ ਵਿਚ ਖਰਾਸ਼
* ਨੱਕ ਬੰਦ ਹੋਣਾ
* ਡਾਇਰੀਆ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ