ਐੱਸ. ਐੱਸ. ਪੀ. ਤੇ ਹਲਕਾ ਵਿਧਾਇਕ ਵਲੋਂ ਹੋਣਹਾਰ ਵਿਦਿਆਰਥਣ ਸਨਮਾਨਿਤ

Friday, Jun 30, 2017 - 07:59 AM (IST)

ਐੱਸ. ਐੱਸ. ਪੀ. ਤੇ ਹਲਕਾ ਵਿਧਾਇਕ ਵਲੋਂ ਹੋਣਹਾਰ ਵਿਦਿਆਰਥਣ ਸਨਮਾਨਿਤ

ਖਮਾਣੋਂ  (ਜਟਾਣਾ) - ਅਲਕਾ ਮੀਨਾ ਐੱਸ. ਐੱਸ. ਪੀ. ਫਤਹਿਗੜ੍ਹ ਸਾਹਿਬ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਵਲੋਂ  ਐੱਸ. ਵੀ. ਐੱਮ. ਖਮਾਣੋਂ ਦੀ ਵਿਦਿਆਰਥਣ ਹਿਮਾਨੀ ਸ਼ਰਮਾ ਪੁੱਤਰੀ ਜੋਗਿੰਦਰ ਪਾਲ ਵਾਸੀ ਖਮਾਣੋਂ ਨੂੰ ਸ਼ਾਨਦਾਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਉਕਤ ਵਿਦਿਆਰਥਣ ਨੇ  ਸੀ. ਬੀ. ਐੱਸ. ਸੀ. ਦੀ ਦਸਵੀਂ ਜਮਾਤ 'ਚੋਂ 10 ਸੀ. ਜੀ. ਪੀ. ਏ. ਅੰਕ ਪ੍ਰਾਪਤ ਕੀਤੇ ਹਨ ਤੇ ਹੁਣ ਅੱਗੇ ਚੰਡੀਗੜ੍ਹ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ।
 ਐੱਸ. ਐੱਸ. ਪੀ. ਅਲਕਾ ਮੀਨਾ ਤੇ ਵਿਧਾਇਕ ਜੀ. ਪੀ. ਨੇ ਉਕਤ ਵਿਦਿਆਰਥਣ ਨੂੰ ਇਸ ਪ੍ਰਾਪਤੀ 'ਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ ਬਲਕਿ ਹਰ ਖੇਤਰ 'ਚ ਨਿੱਤ ਨਵੀਂਆਂ ਪੁਲਾਂਘਾ ਪੁੱਟਦੀਆਂ ਹੋਈਆਂ ਦੇਸ਼ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਹਿਮਾਨੀ ਨੂੰ ਵਿੱਦਿਆ ਦੇ ਖੇਤਰ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਵੀ ਹਾਜ਼ਰ ਸਨ।


Related News