12ਵੀਂ ਦੇ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Sunday, Sep 27, 2020 - 08:54 AM (IST)

12ਵੀਂ ਦੇ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਹੰਬੜਾਂ (ਸਤਨਾਮ ਹੰਬੜਾਂ) : ਸਥਾਨਕ ਕਸਬੇ ਦੇ ਨਾਲ ਪਿੰਡ ਲੀਹਾ ਪੁਲਸ ਪਬਲਿਕ ਸਕੂਲ ਭਰੋਵਾਲ ਕਲਾਂ ਦੇ ਹੋਣਹਾਰ 12ਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ (16) ਪੁੱਤਰ ਗੁਰਮੇਲ ਸਿੰਘ ਪਿੰਡ ਲੀਹਾਂ ਦੀ ਦਿਲ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦਵਿੰਦਰ ਕੌਰ ਤੱਤਲਾ, ਜਸਵਿੰਦਰ ਕੌਰ ਅਤੇ ਵਾਇਸ ਪ੍ਰਿੰਸੀਪਲ ਕਿਰਨਜੀਤ ਕੌਰ ਪੁੜੈਣ ਨੇ ਦੱਸਿਆ ਕਿ ਨੌਜਵਾਨ ਦਾ ਪਿੰਡ ਲੀਹਾਂ ਸੀ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸੂਬਾ ਪ੍ਰਧਾਨ ਮਨਜੀਤ ਹੰਬੜਾਂ, ਸਰਪੰਚ ਰਣਯੋਧ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸੰਮਤੀ ਮੈਂਬਰ ਗੁਰਮੀਤ ਸਿੰਘ, ਸਰਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਪ੍ਰਧਾਨ ਜਗੀਰ ਸਿੰਘ, ਸਾਬਕਾ ਪੰਚ ਤੇਜਿੰਦਰ ਸਿੰਘ, ਮਨਜੀਤ ਸਿੰਘ ਖੰਗੂੜਾ, ਐਡਵੋਕੇਟ ਦਲਬਾਰਾ ਸਿੰਘ , ਸਾਬਕਾ ਸਰਪੰਚ ਦਲਵਾਰਾ ਸਿੰਘ, ਸਰਪੰਚ ਮੁਖਤਿਆਰ ਸਿੰਘ ਗੋਰਾਹੂਰ, ਦਿਆਲ ਸਿੰਘ ਕੈਲੇ ਆਦਿ ਸ਼ਾਮਲ ਸਨ ।


author

Babita

Content Editor

Related News