ਸਰਕਾਰੀ ਸਕੂਲ ’ਚ ਪੜ੍ਹਦੀ ਕੁੜੀ ਨਾਲ ਪਹਿਲਾਂ ਕੀਤੀ ਜਬਰ-ਜ਼ਿਨਾਹ, ਫਿਰ ਅਸ਼ਲੀਲ ਵੀਡੀਓ ਕੀਤੀ ਵਾਇਰਲ

Sunday, Nov 27, 2022 - 01:34 PM (IST)

ਸਰਕਾਰੀ ਸਕੂਲ ’ਚ ਪੜ੍ਹਦੀ ਕੁੜੀ ਨਾਲ ਪਹਿਲਾਂ ਕੀਤੀ ਜਬਰ-ਜ਼ਿਨਾਹ, ਫਿਰ ਅਸ਼ਲੀਲ ਵੀਡੀਓ ਕੀਤੀ ਵਾਇਰਲ

ਅੰਮ੍ਰਿਤਸਰ (ਸੰਜੀਵ) : ਇਕ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਮੁਲਜ਼ਮ ਅਜੈ ਪਾਲ ਸਿੰਘ ਨੂੰ ਥਾਣਾ ਮਜੀਠਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ’ਚ ਪੜ੍ਹਦੀ ਹੈ ਅਤੇ ਖੇਡਾਂ ’ਚ ਭਾਗ ਲੈਂਦੀ ਹੈ। ਖੇਡਾਂ ਦੌਰਾਨ ਮੁਲਜ਼ਮ ਅਜੈ ਪਾਲ ਉਨ੍ਹਾਂ ਦੇ ਸਕੂਲ ਆਉਂਦਾ ਸੀ, ਜਿਸ ਨਾਲ ਉਹ ਫ਼ੋਨ ’ਤੇ ਗੱਲ ਕਰਨ ਲੱਗਾ। 

ਮੁਲਜ਼ਮ ਨੇ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਣ ਲਈ ਕਿਹਾ ਤਾਂ ਉਹ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਆਇਆ, ਜਿੱਥੋਂ ਉਹ ਉਸ ਨੂੰ ਮੋਟਰਸਾਈਕਲ ’ਤੇ ਇਕ ਹੋਟਲ ਵਿਚ ਲੈ ਗਿਆ ਤੇ ਉਸ ਨਾਲ ਜਬਰ-ਜ਼ਿਨਾਹ ਕੀਤਾ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਮੁਲਜ਼ਮ ਉਸ ਨੂੰ ਮੁੜ ਮਿਲਣ ਲਈ ਕਹਿਣ ਲੱਗਾ, ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News